5 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਚੇਤਨਾ ਮਾਰਚ ਸਬੰਧੀ ਕੀਤੀਆਂ ਵਿਚਾਰਾਂ
5 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਸੰਘਰਸ਼ ਚੇਤਨਾ ਮਾਰਚ ਵਿੱਚ
Publish Date: Mon, 30 Mar 2026 05:04 PM (IST)
Updated Date: Mon, 30 Mar 2026 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਫੈਕਟਰੀ ਏਰੀਆ ਸਥਿਤ ਰਵਿਦਾਸ ਨਗਰ ਵਿਖੇ ਨਰੇਗਾ ਵਰਕਰ ਫਰੰਟ ਪੰਜਾਬ ਅਤੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਅਤੇ ਸਮੂਹ ਐੱਸਸੀ, ਬੀਸੀ, ਤੇ ਸਮਾਜਿਕ, ਧਾਰਮਿਕ ਸੰਸਥਾਵਾਂ ਵੱਲੋਂ ਪ੍ਰਧਾਨ ਅਜੈਬ ਸਿੰਘ ਬਠੋਈ ਕਨਵੀਨਰ ਨਾਰੰਗ ਸਿੰਘ ਦੀ ਪ੍ਰਧਾਨਗੀ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ 5 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਸਾਹਿਬ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਸੰਘਰਸ਼ ਚੇਤਨਾ ਮਾਰਚ ਪਿੰਡ ਡੰਡੋਆ ਤੋਂ ਕੱਢਿਆ ਜਾਵੇਗਾ। ਇਸ ਦੌਰਾਨ ਜਾਣਕਾਰੀ ਦਿੰਦਿਆ ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਬਠੋਈ ਨੇ ਕਿਹਾ ਕਿ ਇਸ ਚੇਤਨਾ ਮਾਰਚ ਮੌਕੇ ਬਾਬਾ ਸਾਹਿਬ ਦੇ ਮਿਸ਼ਨ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਪ੍ਰਾਪਤੀ ਲਈ ਉਨਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਸਬੰਧੀ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਖਤਮ ਕਰਕੇ ਗਰੀਬ, ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਫੈਸਲੇ ਲੈ ਕੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਚਾਲਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜ਼ੋ ਆਉਣ ਵਾਲੇ ਸਮੇਂ ਦੌਰਾਨ ਇਕਜੁੱਟ ਹੋ ਕੇ ਜਬਰ ਜੁਲਮ ਦੇ ਟਾਕਰੇ ਲਈ ਤਿਆਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਰੀਬ ਦਲਿਤ ਵਿਰੋਧੀ ਅਤੇ ਵਾਧਾਖਿਲਾਫੀ ਵਾਲੀ ਨੀਤੀਆਂ ਹੀ ਡਾ. ਅੰਬੇਡਕਰ ਦੇ ਸੁਪਨਿਆਂ ਦੇ ਭਾਰਤ ਦੀ ਸਿਰਜਣਾ ਵਿੱਚ ਵੱਡੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਚੇਤਨਾ ਮਾਰਚ ਵਿੱਚ 18 ਵੱਖ ਵੱਖ ਪਿੰਡਾਂ ਦੇ ਪਰਿਵਾਰ ਬਹੁ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ, ਜਿਨ੍ਹਾਂ ਵਿਚ ਮਰਦਾਂਹੇੜੀ, ਡਕਾਲਾ, ਤਰੈਂ, ਮੱਦੋਮਾਜਰਾ, ਬਰਨਾਹੇੜੀ, ਚੁਤੇਰਾ, ਝੁੰਬਕੀ, ਗਾਜੇਵਾਸ, ਦੁਲੱੜ, ਟੋਟਰਪੁਰ, ਰਾਝਲਾ, ਰਾਮ ਨਗਰ ਆਦਿ ਪਿੰਡਾਂ ਦੇ ਆਦਿ ਪਿੰਡਾਂ ਦੇ ਨਾਮ ਸ਼ਾਮਲ ਸਨ। ਇਸ ਮੌਕੇ ਜ਼ਸਬੀਰ ਸਿੰਘ, ਨਾਰੰਗ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਮੈਣ, ਅਵਤਾਰ ਸਿੰਘ ਕੈਂਥ, ਸਿਮਰਨਜੀਤ ਸਿੰਘ, ਮਾਸਟਰ ਮੱਘਰ ਸਿੰਘ, ਹਰਬੰਸ ਸਿੰਘ, ਸ਼ੇਰ ਸਿੰਘ, ਕੁਲਬੀਰ ਸਿੰਘ, ਮੇਜਰ ਸਿੰਘ, ਗੁਰਮੁੱਖ ਸਿੰਘ, ਕੁਲਵਿੰਦਰ ਸਿੰਘ, ਸੁੱਖਾ ਸਿੰਘ, ਅਮਰਜੀਤ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ।