ਖੇਡਾਂ ਤੇ ਰੁਜ਼ਗਾਰ 'ਤੇ ਚੀਮਾ ਦਾ ਵੱਡਾ ਬਿਆਨ: 'ਖੇਡ ਬਜਟ 'ਚ ਭਾਰੀ ਵਾਧਾ ਤੇ 66 ਹਜ਼ਾਰ ਨੌਕਰੀਆਂ ਨਾਲ ਰੋਕਿਆ ਬ੍ਰੇਨ-ਡਰੇਨ'
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਅਤੇ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ 1793 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਉਹ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਸਿੱਧੂਵਾਲ ਸਥਿਤ ਨਵੇਂ ਕੰਪਲੈਕਸ ਵਿਖੇ ਸੰਸਥਾ ਪ੍ਰਵੇਸ਼ ਲਈ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਵਿੱਤ ਮੰਤਰੀ ਸਮੇਤ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਹਰਪਾਲ ਸਿੰਘ ਚੀਮਾ ਨੂ
Publish Date: Tue, 21 Apr 2026 10:11 AM (IST)
Updated Date: Tue, 21 Apr 2026 10:13 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਅਤੇ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ 1793 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਉਹ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਸਿੱਧੂਵਾਲ ਸਥਿਤ ਨਵੇਂ ਕੰਪਲੈਕਸ ਵਿਖੇ ਸੰਸਥਾ ਪ੍ਰਵੇਸ਼ ਲਈ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਵਿੱਤ ਮੰਤਰੀ ਸਮੇਤ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਹਰਪਾਲ ਸਿੰਘ ਚੀਮਾ ਨੂੰ ਸਿਰੋਪਾੳ ਭੇਟ ਕੀਤਾ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਮਾਨ ਸਰਕਾਰ ਨੇ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਅਰੰਭ ਕੀਤਾ ਉਥੇ ਹੀ ਖੇਡਾਂ ਨੂੰ ਵੀ ਤਵੱਜੋਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਰ ਸਾਲਾਂ 'ਚ 66 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਸੂਬੇ ਦੇ ਨੌਜਵਾਨਾਂ ਦੇ ਹੋ ਰਹੇ ਬ੍ਰੇਨ-ਡਰੇਨ ਨੂੰ ਰੋਕਣ 'ਚ ਵੀ ਸਫ਼ਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਾਸਪੋਰਟ ਬਣਨ ਦਾ ਘਟ ਰਿਹਾ ਰੁਝਾਨ ਸਾਹਮਣੇ ਆਇਆ ਹੈ ਤੇ ਸਾਡੇ ਨੌਜਵਾਨਾਂ ਦਾ ਆਤਮ ਵਿਸ਼ਵਾਸ ਪੰਜਾਬ 'ਚ ਵਧਣ ਕਰਕੇ ਉਹ ਬਾਹਰ ਜਾਣ ਤੋਂ ਗੁਰੇਜ਼ ਕਰ ਲੱਗੇ ਹਨ, ਜਿਸ ਕਰਕੇ ਸੂਬੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੀ ਦਾਖਲੇ ਵਧੇ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਜਗਦੀਪ ਸਿੰਘ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਅਮਰੀਕ ਸਿੰਘ ਬੰਗੜ, ਅਮਿਤ ਡਾਬੀ, ਕਰਨਲ ਜੇ.ਵੀ, ਜਸਵੀਰ ਸਿੰਘ ਗਾਂਧੀ ਸਮੇਤ ਯੂਨੀਵਰਸਿਟੀ ਦੀ ਫੈਕਲਟੀ ਤੇ ਵਿਦਿਆਰਥੀ ਵੀ ਵੱਡੀ ਗਿਣਤੀ 'ਚ ਮੌਜੂਦ ਸਨ।
ਪਿਛਲੀਆਂ ਸਰਕਾਰਾਂ ਨੇ ਕਦੇ ਵੀ ਖੇਡਾਂ ਲਈ 150 ਕਰੋੜ ਤੋਂ ਵੱਧ ਦਾ ਬਜਟ ਨਹੀਂ ਰੱਖਿਆ
ਚੀਮਾ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ 150 ਕਰੋੜ ਰੁਪਏ ਤੋਂ ਵੱਧ ਖੇਡਾਂ ਲਈ ਇੰਨਾ ਬਜਟ ਕਦੇ ਨਹੀਂ ਸੀ ਰੱਖਿਆ, ਜਿਸ ਕਰਕੇ ਪੰਜਾਬ ਖੇਡਾਂ 'ਚ ਪੱਛੜ ਰਿਹਾ ਸੀ ਅਤੇ ਖੇਡਾਂ ਲਈ ਬੁਨਿਆਦੀ ਢਾਂਚੇ ਦੀ ਘਾਟ ਕਰਕੇ ਨੌਜਵਾਨ ਨਸ਼ਿਆਂ ਵੱਲ ਰੁਚਿਤ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿੰਡ-ਪਿੰਡ ਖੇਡ ਦੇ ਮੈਦਾਨ ਤੇ ਵਧੀਆ ਸਟੇਡੀਅਮ ਬਣਾਉਣ ਲਈ ਖੇਡਾਂ ਵਾਸਤੇ ਲਗਾਤਾਰ ਵੱਧ ਤੋਂ ਵੱਧ ਬਜਟ ਰੱਖਿਆ, ਜਿਸ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਕਰਜਾ ਵਧਿਆ ਨਹੀਂ ਬਲਕਿ ਡੈਟ ਟੂ ਜੀਡੀਪੀ ਅਨੁਪਾਤ ਅਨੁਸਾਰ 3 ਫ਼ੀਸਦੀ ਕਰਜਾ ਘਟਾਉਣ 'ਚ ਸੂਬਾ ਸਰਕਾਰ ਨੂੰ ਕਾਮਯਾਬੀ ਮਿਲੀ ਹੈ।