ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ
ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ
Publish Date: Tue, 06 Jan 2026 04:33 PM (IST)
Updated Date: Tue, 06 Jan 2026 04:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਾਨਵਤਾਵਾਦੀ ਕਾਰਜ, ਸਮਾਨਤਾ ਵਾਲਾ ਭਾਈਚਾਰਾ ਤੇ ਸਮਾਜਿਕ ਨਿਆਂ ਆਦਿ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਤੇ ਅਧਾਰਿਤ ਸੰਸਥਾ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਬੇਗਮਪੁਰਾ ਮਿਸ਼ਨ (ਪੰਜਾਬ) ਦਾ ਗਠਨ ਪਿੰਡ ਬਠੋਈ ਕਲਾਂ ਵਿਖੇ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਅਜੈਬ ਸਿੰਘ ਬਠੋਈ, ਚੇਅਰਮੈਨ ਜਸਵੀਰ ਸਿੰਘ, ਜਨਰਲ ਸਕੱਤਰ ਬੀਐਸ ਸਲਣ ਐਡਵੋਕੇਟ ਦੀ ਅਗਵਾਈ ਵਿਚ ਸੰਸਥਾ ਦਾ ਪਹਿਲਾ ਸਮਾਜ ਭਲਾਈ ਕਾਰਜ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਬ੍ਰਹਮਜੋਤ ਸਿੰਘ ਵਾਲੀਆ ਦੀ ਟੀਮ ਡਾ. ਹਰਸ਼ਦੀਪ ਸਿੰਘ, ਡਾ. ਵਿੱਕੀ ਸਿੰਘ ਤੇ ਸੌਰਵ ਵਲੋਂ 250 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਕਾਲਾ ਮੋਤੀਆਬਿੰਦ ਤੇ ਚਿੱਟਾ ਮੋਤੀਆਬਿੰਦ ਦੇ 20 ਮਰੀਜ਼ਾਂ ਦੇ ਆਪ੍ਰੇਸ਼ਨ ਵੀ ਕਰਵਾਏ ਗਏ। ਇਸ ਦੌਰਾਨ ਪ੍ਰਧਾਨ ਅਜੈਬ ਸਿੰਘ ਬਠੋਈ ਤੇ ਚੇਅਰਮੈਨ ਜ਼ਸਵੀਰ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਨੂੰ ਇਕ ਮਹਾਨ ਕਾਰਜ ਮੰਨਿਆ ਗਿਆ ਹੈ, ਜਿਹੜਾ ਕਿ ਸਾਨੂੰ ਇੱਕ ਦੂਜੇ ਨਾਲ ਜ਼ੋੜਦਾ ਹੈ ਅਤੇ ਸਮਾਜ ਵਿੱਚ ਸਦਭਾਵਨਾ ਪੈਦਾ ਕਰਦਾ ਹੈ। ਇਸ ਮੌਕੇ ਦਰਸ਼ਨ ਸਿੰਘ ਮੈਣ ਪ੍ਰਧਾਨ ਯੂਥ ਵਿੰਗ ਵਾਲਮੀਕਿ ਤੀਰਥ ਅੰਮ੍ਰਿਤਸਰ, ਨਾਰੰਗ ਸਿੰਘ, ਤਰਸੇਮ ਸਿੰਘ ਨਮਾਦਾਂ, ਅਮਰਜੀਤ ਸਿੰਘ ਸਰਪੰਚ, ਸ਼ੇਰੂ ਰਾਮ ਕਰਹਾਲੀ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ ਸਰਪੰਚ ਰਾਮ ਨਗਰ, ਰਾਮ ਬੀਬੀਪੁਰ, ਸੁੱਚਾ ਸਿੰਘ, ਬਾਬਾ ਭੋਲਾ ਬਲਬੇੜਾ ਆਦਿ ਆਗੂ ਵੀ ਹਾਜ਼ਰ ਸਨ।