ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 34 ਲੱਖ ਠੱਗੇ
ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 34 ਲੱਖ ਦੀ ਠੱਗੀ ਮਾਰੀ
Publish Date: Thu, 19 Feb 2026 05:58 PM (IST)
Updated Date: Fri, 20 Feb 2026 04:07 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਮਾਰਚੈਂਟ ਨੇਵੀ ਵਿਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 34 ਲੱਖ 15 ਹਜ਼ਾਰ 661 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦਿੜ੍ਹਬਾ ਪੁਲਿਸ ਥਾਣੇ ਵਿਚ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਮਨਮੀਤ ਸਿੰਘ ਨਿਵਾਸੀ ਸਿਹਾਲ ਨੇ ਦੱਸਿਆ ਕਿ ਉਹ ਜੇਪੀ ਰੇਟਿੰਗ (ਨੇਵੀ) ਦਾ ਕੋਰਸ ਸ੍ਰੀ ਚੱਕਰਾ ਮੈਰੀਟਾਇਮ ਕਾਲਜ ਪਾਂਡੂਚੀਰੀ ਤਾਮਿਲਨਾਡੂ ਤੋਂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਦੀਪ ਕੌਛੜ ਨਿਵਾਸੀ ਗੰਗਸਰ ਜੈਤੋਂ ਜ਼ਿਲ੍ਹਾ ਫਰੀਦਕੋਟ ਨੇ ਸ਼ਿਰਾਫ ਸ਼ਿਪਿੰਗ ਵਿਚ ਨੌਕਰੀ ਦਵਾਉਣ ਬਾਰੇ ਕਿਹਾ ਸੀ। ਦੀਪ ਕੌਛੜ ਨੇ ਮਨਮੀਤ ਸਿੰਘ, ਅਭਿਸ਼ੇਕ ਤੇ ਰਜਿੰਦਰ ਸਿੰਘ ਨੂੰ ਮਾਰਚੈਂਟ ਨੇਵੀ ਵਿਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਆਨਲਾਈਨ ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ 34 ਲੱਖ 15 ਹਜ਼ਾਰ 661 ਰੁਪਏ ਪਵਾ ਲਏ। ਇਸਤੋਂ ਬਾਅਦ ਨਾ ਉਨ੍ਹਾਂ ਨੂੰ ਨੌਕਰੀ ਦਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਦੀਪ ਕੌਛੜ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ।