ਰਾਜਪੁਰਾ ਤੋਂ ਕਈ ਵਰਕਰ ਭਾਜਪਾ ’ਚ ਸ਼ਾਮਲ
ਚਰਨਜੀਤ ਬਰਾੜ ਦੀ ਅਗਵਾਈ ਵਿੱਚ ਕਈ ਲੀਡਰ ਭਾਜਪਾ ’ਚ ਸ਼ਾਮਲ ਹੋਣ ਨਾਲ ਰਾਜਪੁਰਾ ਨੂੰ ਮਿਲੀ ਮਜਬੂਤੀ: ਸੈਣੀ
Publish Date: Fri, 13 Mar 2026 04:34 PM (IST)
Updated Date: Fri, 13 Mar 2026 04:36 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੀਨੀਅਰ ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਦੀ ਅਗਵਾਈ ’ਚ ਹਲਕਾ ਰਾਜਪੁਰਾ ਦੇ ਬਹੁਤ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਤੇ ਪੁੰਨਰ ਸੁਰਜੀਤ ਨੂੰ ਛੱਡ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ। ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ। ਸਾਰਾ ਵਫ਼ਦ ਵੱਲੋਂ ਅੱਜ ਸਵੇਰੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਪਹੁੰਚ ਕੇ ਮੁਲਾਕਾਤ ਕਰਨ ਉਪਰੰਤ ਪਾਰਟੀ ਜੁਆਇੰਨ ਕੀਤੀ। ਇਸ ਮੌਕੇ ਚਰਨਜੀਤ ਬਰਾੜ ਦੀ ਅਗਵਾਈ ’ਚ ਭਾਜਪਾ ’ਚ ਸ਼ਾਮਲ ਹੋਣ ਵਾਲੇ ਲੀਡਰ ਸਾਹਿਬਾਨ ਵਰਕਰਾਂ ਜਸਵੰਤ ਸਿੰਘ ਭੋਲਾ ਸਾਬਕਾ ਸਰਪੰਚ ਅਤੇ ਸਾਬਕਾ ਸਰਕਲ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਖਾਨਪੁਰ ਬੰਗੜ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ, ਬਾਬਾ ਸ਼ਿੰਗਾਰਾ ਸਿੰਘ ਸਰਾਏ ਬੰਜਾਰਾ, ਜਸਵਿੰਦਰ ਸਿੰਘ ਉਕਸੀ ਸੈਣੀਆਂ, ਗੁਰਪਾਲ ਸਿੰਘ ਸਾਬਕਾ ਸਰਪੰਚ ਖਾਨਪੁਰ ਬੰਗੜ, ਹਰਪਿੰਦਰ ਸਿੰਘ ਸੁਰਲ ਕਲਾਂ ਸਾਬਕਾ ਸਰਕਲ ਯੂਥ ਪ੍ਰਧਾਨ, ਗੁਰਦੀਪ ਸਿੰਘ ਚੱਕ ਖੁਰਦ, ਹਨੀ ਬਨੂੜ ਸਾਬਕਾ ਬੀਸੀ ਵਿੰਗ ਪ੍ਰਧਾਨ ਬਨੂੰੜ, ਮਨਿੰਦਰ ਸਿੰਘ ਬਨੂੜ, ਗੁਰਵਿੰਦਰ ਸਿੰਘ ਬਨੂੜ, ਅਵਤਾਰ ਸਿੰਘ ਸੈਣੀ ਅਜੀਜਪੁਰ, ਸੁਖਬੀਰ ਸਿੰਘ ਸੁਰਲ ਕਲਾਂ ਦਾ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਵੱਲੋਂ ਪਾਰਟੀ ’ਚ ਆਉਣ ਵਾਲੇ ਲੀਡਰ ਸਾਹਿਬਾਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਦੀ ਮਿਹਨਤ ਨਾਲ ਸਿਰਫ਼ ਰਾਜਪੁਰਾ ਹੀ ਨਹੀਂ ਸਗੋਂ ਪੂਰੇ ਪੰਜਾਬ ’ਚ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ।