ਰੇਲਵੇ ਬਾਈਪਾਸ ਲਾਈਨ ਪਾਸ ਕਰਨ ਬਦਲੇ ਧੰਨਵਾਦ : ਬਰਾੜ
ਰੇਲਵੇ ਬਾਈਪਾਸ ਲਾਈਨ ਪਾਸ ਕਰਨ ਬਦਲੇ ਧੰਨਵਾਦ: ਬਰਾੜ
Publish Date: Fri, 13 Feb 2026 04:26 PM (IST)
Updated Date: Fri, 13 Feb 2026 04:30 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਕੈਬਨਿਟ ਮੰਤਰੀ ਅਸਵਨੀ ਵੈਸਨਵ ਤੇ ਰਵਨੀਤ ਸਿੰਘ ਬਿੱਟੂ ਰਾਜ ਰੇਲਵੇ ਮੰਤਰੀ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਪੰਜਾਬ ਨੂੰ ਤੇ ਖਾਸ ਕਰਕੇ ਪੁਆਧ ਖਿਤੇ ਦੇ ਰਾਜਪੁਰੇ ਨੂੰ ਇਕ ਹੋਰ 440 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਬਾਈਪਾਸ ਲਾਈਨ ਦੀ ਵੱਡੀ ਸੁਗਾਤ ਦਿੱਤੀ। ਬਰਾੜ ਨੇ ਦੱਸਿਆ ਕਿ ਅਸੀ ਸਾਰੇ ਰਾਜਧਾਨੀ ਚੰਡੀਗੜ ਦੀ ਮੰਗ ਕਰਦੇ ਹਾਂ ਪਰ ਰਾਜਪੁਰਾ ਤੋਂ ਚੰਡੀਗੜ ਰੇਲ ਲਿੰਕ ਕਿਸੇ ਵੀ ਸਰਕਾਰ ਨੇ ਸਿਰੇ ਨਹੀ ਝੜਾਇਆ ਸੀ। ਹੁੱਣ ਆਜ਼ਾਦੀ ਦੇ 78 ਸਾਲਾਂ ਬਾਅਦ ਘੱਟੋ ਘੱਟ ਰਾਜਧਾਨੀ ਚੰਡੀਗੜ ਨਾਲ ਅਤੇ ਸਮੁੱਚੇ ਮਾਲਵੇ ਅਤੇ ਰਾਜਸਥਾਨ ਦੇ ਏਰੀਏ ਨੂੰ ਜੋੜਨ ਦਾ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਕੱਲ ਰਾਜਪੁਰਾ ਬਾਈਪਾਸ ਦੀ ਜਿਹੜੀ ਰੇਲਵੇ ਲਾਈਨ ਦੀ ਸਹੂਲਤ ਪਾਸ ਕੀਤੀ ਗਈ ਹੈ ਵੀ ਬਹੁੱਤ ਵੱਡੀ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਨੂੰ ਪਹਿਲਾਂ ਹੀ ਇੰਡਸਟਰੀਅਲ ਪਾਰਕ ਦੀ ਸੌਗਾਤ ਪ੍ਰਧਾਨ ਮੰਤਰੀ ਵੱਲੋ ਦਿੱਤੀ ਇਸ ਦੇ ਨਾਲ ਨਾਲ 4 ਤੇ 6 ਲੇਨ ਸੜਕਾਂ ਨਾਲ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਇੰਟਰਨੈਸਨਲ ਏਅਰਪੋਰਟ ਵੀ ਨੇੜੇ ਹੋਣ ਕਰਕੇ ਰਾਜਪੁਰਾ ਦੀ ਬਹੁੱਤ ਤਰੱਕੀ ਹੋਣੀ ਤਹਿ ਹੈ। ਉਨ੍ਹਾਂ ਨੇ ਪੰਜਾਬੀਆਂ ਅਤੇ ਖਾਸ ਕਰ ਰਾਜਪੁਰਾ ਵਾਸੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਤੀ ਗਈ ਸੌਗਾਤ ਬਦਲੇ ਵਧਾਈਆਂ ਦਿੱਤੀਆਂ।