ਮਾਨ ਸਰਕਾਰ ਵਲੋਂ ਕੋਈ ਪੁਖਤਾ ਪ੍ਰਬੰਧ ਨਹੀਂ: ਚੰਦੂਮਾਜਰਾ
ਮਾਨ ਸਰਕਾਰ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ: ਚੰਦੂਮਾਜਰਾ
Publish Date: Sun, 12 Apr 2026 05:53 PM (IST)
Updated Date: Mon, 13 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ: ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਅੱਜ ਅਨਾਜ਼ ਮੰਡੀ ਸਨੌਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਮੌਜੂਦ ਆੜਤੀਆਂ ਅਤੇ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕਰਦਿਆਂ ਦੱਸਿਆ ਕਿ ਮੰਡੀ ਵੱਲ ਆਉਣ ਵਾਲੇ ਰਸਤੇ ਬਹੁਤ ਹੀ ਖ਼ਰਾਬ ਹਾਲਤ ਵਿੱਚ ਹਨ। ਜਿਸ ਕਾਰਨ ਫਸਲ ਲਿਜਾਣ ਤੇ ਲਿਆਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਅਨਾਜ ਮੰਡੀ ਸਨੌਰ ’ਚ ਮਾਨ ਸਰਕਾਰ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਮਿਲ ਰਹੇ ਹਨ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੂਰੇ ਕਾਰਜਕਾਲ ਦੌਰਾਨ ਫਿਰਨੀ (ਲਿੰਕ ਰੋਡ) ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ ਅਤੇ ਹੁਣ ਜਦੋਂ ਕਾਰਜਕਾਲ ਖਤਮ ਹੋਣ ਕੋਲ ਹੈ ਤਾਂ ਜਲਦਬਾਜ਼ੀ ਵਿੱਚ ਕੰਮ ਸ਼ੁਰੂ ਕੀਤਾ ਗਿਆ ਹੈ। ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਮੰਡੀ ਤੱਕ ਪਹੁੰਚਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵਾਂ ਖ਼ਰਚ ਹੋ ਰਹੇ ਹਨ ਚੰਦੂਮਾਜਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਦੇ ਸਾਰੇ ਰਾਹ ਤੁਰੰਤ ਠੀਕ ਕਰਵਾਏ ਜਾਣ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਆੜ੍ਹਤੀ ਭਾਰਤ ਗੋਇਲ ਸਾਬਕਾ ਕੌਂਸਲਰ, ਵਿਜੇ ਗੋਇਲ, ਓਮ ਪ੍ਰਕਾਸ ਮਹਿਤਾ, ਸੁਭਾਸ਼ ਗੋਇਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਕੌਂਸਲਰ, ਹਾਰਦਿਕ ਗੋਇਲ, ਹਰਦੀਪ ਰਨਵਾਂ, ਨਰੰਜਣ ਸਿੰਘ ਆੜਤੀ, ਅਨੀਲ ਬਾਂਸਲ, ਜਤਿਨ ਗੋਇਲ, ਨਰੇਸ਼ ਗੋਇਲ, ਰੰਜੀਵ ਕੁਮਾਰ, ਪਾਰਸ ਕੁਮਾਰ, ਐਡਵੋਕੇਟ ਮੂਸਾ ਖਾਨ, ਭੁਪਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ ਗਰਗ, ਰਮੇਸ਼ ਕੁਮਾਰ ਮਹਿਤਾ, ਅਜੇ ਗੁਪਤਾ, ਕੰਨਵ ਗੋਇਲ, ਅੰਕੁਰ ਸਿੰਗਲਾ, ਰਘਵੀਰ ਚੰਦ ਵਾਲੀਆ, ਅਜੀਤ ਸਿੰਘ ਮਹਿੰਦਰ ਕੁਮਾਰ ਮਹਿਤਾ, ਕ੍ਰਿਪਾਲ ਸਿੰਘ, ਹੇਮੰਤ ਗੋਇਲ, ਰੋਹਿਤ ਗੋਇਲ, ਖੁਸ਼ਵੰਤ ਸਿੰਘ ਢਿੱਲੋਂ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ ਕੌਲੀ, ਬਲਵਿੰਦਰ ਸਿੰਘ ਕਰਹੇੜੀ,ਸਰਦਾਰਾ ਸਿੰਘ ਲੱਖੀ ਅਸਰਪੁਰ ਤੇ ਹੋਰ ਮੌਜੂਦ ਸਨ।