ਖਰੀਦ ਨਾ ਹੋਣ ਨਾਲ ਕਿਸਾਨ ਤੇ ਆਡ਼੍ਹਤੀ ਪਰੇਸ਼ਾਨ : ਚੰਦੂਮਾਜਰਾ
ਖਰੀਦ ਨਾ ਹੋਣ ਨਾਲ ਕਿਸਾਨ ਤੇ ਆਡ਼ਤੀ ਪ੍ਰੇਸ਼ਾਨ: ਚੰਦੂਮਾਜਰਾ
Publish Date: Fri, 17 Apr 2026 06:29 PM (IST)
Updated Date: Sat, 18 Apr 2026 04:07 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ, ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਹਾਲਾਤ ਬੇਹੱਦ ਗੰਭੀਰ ਹੁੰਦੇ ਜਾ ਰਹੇ ਹਨ। ਲੱਖਾਂ ਕੁਇੰਟਲ ਟਨ ਕਣਕ ਖੁੱਲ੍ਹੀਆਂ ਥਾਵਾਂ ਤੇ ਢੇਰ ਲੱਗੇ ਹੋਏ ਹਨ। ਬੇ ਮੌਸਮੀ ਬਰਸਾਤ ਨਾਲ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਆਡ਼ਤੀ ਵਰਗ, ਕਿਸਾਨ ਤੇ ਮਜ਼ਦੂਰ ਤਿੰਨੇ ਇੱਕੋ ਵਾਰ ਭਾਰੀ ਮੁਸੀਬਤ ਵਿੱਚ ਫਸ ਗਏ ਹਨ। ਪੰਜਾਬ ਸਰਕਾਰ ਵੱਲੋਂ ਖਰੀਦ ਸਬੰਧੀ ਜੋ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਉਹ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਅਨਾਜ ਮੰਡੀ ਦੇਵੀਗਡ਼੍ਹ ਅਤੇ ਦੁੱਧਨ ਸਾਧਾਂ ਵਿਖੇ ਮੰਡੀਆਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਾਬਕਾ ਵਿਧਾਇਕ ਚੰਦੂਮਾਜਰਾ ਨੇ ਇਸ ਮੁੱਦੇ ਤੇ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਵਿਧਾਨ ਸਭਾ ਵਿੱਚ ਖਡ਼੍ਹੇ ਹੋ ਕੇ ਬੋਲਦੇ ਸਨ ਕਿ ਕਣਕ ਦੀ ਖਰੀਦ ਬਿਨਾਂ ਕਿਸੇ ਰੁਕਾਵਟ ਚੱਲ ਰਹੀ ਹੈ ਅਤੇ ਐੱਮਐੱਸਪੀ ਤੇ ਖਰੀਦ ਕੀਤੀ ਜਾ ਰਹੀ ਹੈ। ਪਰ ਅਸਲੀਅਤ ਇਹ ਹੈ ਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਤੇ ਖਰੀਦ ਬਿਲਕੁਲ ਠੱਪ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਖੇਤੀ ਦੇ ਲਾਹੇਵੰਦ ਧੰਦੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਖਰੀਦ ਸ਼ੁਰੂ ਕੀਤੀ ਗਈ ਤਾਂ ਪੂਰਾ ਪੰਜਾਬ ਦੇ ਕਿਸਾਨਾਂ ਦੀ ਫਸਲ ਮੰਡੀਆਂ ’ਚ ਰੁਲ ਜਾਵੇਗੀ। ਚੰਦੂਮਾਜਰਾ ਨੇ ਅੱਗੇ ਕਿਹਾ ਕਿ ਇਸ ਵਾਰ ਕਣਕ ਦੀ ਫਸਲ ਚੰਗੀ ਆਈ ਸੀ ਪਰ ਸਰਕਾਰ ਦੀ ਲਾਪਰਵਾਹੀ ਨੇ ਇਸ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇੱਕ ਹਫ਼ਤੇ ’ਚ ਸਾਰੀ ਖਰੀਦ ਪੂਰੀ ਹੋ ਜਾਣੀ ਸੀ ਪਰ ਉਨ੍ਹਾਂ ਨੂੰ ਤਾਂ ਸਿਰਫ਼ ਰੈਲੀਆਂ ਕਰਨੀਆਂ, ਫੋਟੋਆਂ ਖਿਚਾਉਣੀਆਂ ਤੇ ਬਿਆਨਬਾਜ਼ੀ ਕਰਨ ਤੱਕ ਹੀ ਮਤਲਬ ਹੈ। ਅਸਲ ਕੰਮ ਕਰਨਾ ਉਹ ਭੁੱਲ ਗਏ ਹਨ। ਇਸ ਮੌਕੇ ਆਡ਼੍ਹਤੀ ਜਥੇਦਾਰ ਤਰਸੇਮ ਸਿੰਘ ਕੋਟਲਾ, ਬਿਕਰਮ ਸਿੰਘ ਫਰੀਦਪੁਰ, ਕੈਪਟਨ ਖੁਸ਼ਵੰਤ ਸਿੰਘ, ਮਲਕੀਤ ਸਿੰਘ ਸਵਾਈ ਸਿੰਘ ਵਾਲਾ, ਵੇਦ ਪ੍ਰਕਾਸ਼ ਪ੍ਰਧਾਨ, ਗਣੇਸ਼ੀ ਲਾਲ, ਗੁਰਚਰਨ ਸਿੰਘ ਰਾਨਵਾਂ, ਹਰਸੇਵਕ ਸਿੰਘ ਮਿਹੌਣ, ਸੁਖਵਿੰਦਰ ਸਿੰਘ ਅਸਮਾਨਪੁਰ, ਜੰਗ ਸਿੰਘ ਰੋਹਡ਼, ਗੁਰਦੀਪ ਸਿੰਘ ਦੇਵੀਨਗਰ, ਰਾਜਕੁਮਾਰ ਸੈਣੀ, ਪ੍ਰਭਦੀਪ ਸਿੰਘ, ਪੂਰਨ ਚੰਦ, ਛਬੀਲ ਦਾਸ, ਵਿੱਕੀ, ਮਹੇਸ਼ ਸਿੰਗਲਾ, ਸ਼ਾਮ ਲਾਲ, ਸ਼ਾਨਵੀਰ ਸਿੰਘ ਬ੍ਰਹਮਪੁਰ, ਜਸਪਾਲ ਸਿੰਘ, ਆਸ਼ੂ ਗੁਪਤਾ, ਪਰਮਿੰਦਰ ਧੰਜੂ, ਸ਼ਿੰਟੂ, ਸੁਖਦੀਪ ਸਿੰਘ ਫੌਜੀ, ਸੁਖਦੇਵ ਸਿੰਘ, ਨਿਰਮਲ ਸਿੰਘ ਈਸਰਹੇਡ਼ੀ, ਭੁਪਿੰਦਰ ਸਿੰਘ ਰੋਹਡ਼ ਜੰਗੀਰ, ਜਸਵੰਤ ਸਿੰਘ ਢਿੱਲੋ, ਗੁਰਚਰਨ ਸਿੰਘ ਕੌਲੀ, ਪੀਏ ਗੁਰਮੁੱਖ ਸਿੰਘ ਸੁਹਾਗਹੇਡ਼ੀ ਆਦਿ ਵੀ ਹਾਜ਼ਰ ਸਨ।