ਚੰਦਮਾਜਰਾ ਨੇ ਖਰੀਦ ਪ੍ਰਬੰਦਾਂ ਦਾ ਲਿਆ ਜਾਇਜ਼ਾ
ਚੰਦਮਾਜਰਾ ਨੇ ਖਰੀਦ ਪ੍ਰਬੰਦਾਂ ਦਾ ਲਿਆ ਜਾਇਜ਼ਾ
Publish Date: Thu, 16 Apr 2026 05:12 PM (IST)
Updated Date: Fri, 17 Apr 2026 04:07 AM (IST)

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੌਰ ਦੇ ਕਸਬਾ ਬਲਬੇੜ੍ਹਾ ਚ ਅੱਜ ਦੇਰ ਸ਼ਾਮ ਹਰਿੰਦਰਪਾਲ ਸਿੰਘ ਚੰਦੁੂਮਾਜਰਾ ਸਾਬਕਾ ਵਿਧਾਇਕ ਸਨੌਰ ਨੇ ਕਣਕ ਦੇ ਖਰੀਦ ਪ੍ਰਬੰਧਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਅਨਾਜ਼ਮੰਡੀ ਚ ਕਣਕ ਵੇਚਣ ਆਏ ਕਿਸਾਨਾਂ ਤੇ ਆੜਤੀਆਂ ਵਿਧਾਇਕ ਚੰਦੁਮਾਜਰਾ ਨੂੰ ਆਪਣੇ ਦੁਖੜੇ ਸਣਾਏ। ਇਕੱਤਰ ਕਿਸਾਨਾਂ ਨੇ ਦੱਸਿਆ ਕਿ ਪਿਛਲੇ 10 ਦਿਨ ਤੋਂ ਅਨਾਜ਼ਮੰਡੀ ਵਿਚ ਖਰੀਦ ਸਿਰਫ ਦੋ ਕੁ ਦਿਨ ਹੀ ਹੋਈ ਹੈ, ਕਿਸਾਨ ਕਦੇ ਬਰਸਾਤ ਦੀ ਮਾਰ ਤੇ ਕਦੇ ਸਰਕਾਰ ਦੀ ਮਾਰ ਝੱਲ ਰਹੇ ਹਨ, ਜੋ ਕਿਸਾਨ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ। ਇਕੱਤਰ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਜਿਹੜੀ ਕਣਕ ਸਰਕਾਰ ਵੱਲੋਂ ਖਰੀਦੀ ਗਈ ਉਸਦੀ ਲਿਫਟਿੰਗ ਨਾ ਹੋਣ ਕਾਰਨ ਉਹ ਵੀ ਮੰਡੀਆਂ ਚ ਹੀ ਪਈ ਹੈ ਜਿਸ ਕਰਕੇ ਸਾਨੂੰ ਆੜਤੀ ਮੰਡੀਆਂ ਵਿਚ ਕਣਕ ਲਿਆਉਣ ਤੋਂ ਰੋਕ ਰਹੇ ਹਨ ਕਿ ਕੁਝ ਦਿਨ ਰੁਕ ਕੇ ਲੈ ਕੇ ਆਇਆ ਮੰਡੀ ਵਿਚ ਥਾਂ ਨਹੀਂ ਹੈ। ਕਿਸਾਨਾ ਨੇ ਦੱਸਿਆ ਕਿ ਹੁਣ ਬੇਵੱਸ ਕਿਸਾਨ ਕਿੱਥੇ ਜਾਣ। ਸਾਬਕਾ ਵਿਧਾਇਕ ਚੰਦੁਮਾਜਰਾ ਨੇ ਕਿਹਾ ਕਿ ਪੰਜਾਬ ਅੰਦਰ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋਣੀ ਸੀ ਅੱਜ ਪੰਦਰਾਂ ਅਪ੍ਰੈਲ ਹੋ ਗਈ ਪਰ ਕਣਕ ਦੀ ਖਰੀਦ ਨਾਂ ਮਾਤਰ ਹੀ ਹੋਈ ਹੈ ਪਰ ਦੂਜੇ ਪਾਸੇ ਸਾਡਾ ਮੁੱਖ ਮੰਤਰੀ ਆਪਣੀਆਂ ਸਿਆਸੀ ਰੈਲੀਆਂ ਵਿਚ ਰੁੱਝਾ ਹੋਇਆ ਹੈ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਪਣੀ ਰੈਲੀਆਂ ਛੱਡ ਕੇ ਕੇਂਦਰ ਨਾਲ ਜਲਦ ਗੱਲਬਾਤ ਕਰਕੇ ਕਣਕ ਦੀ ਖਰੀਦ ਸੁਰੂ ਕਰਵਾ ਕੇ ਕਿਸਾਨਾਂ ਦੀ ਸਾਰ ਲੈਣ। ਇਸ ਮੋਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸਜੀਪੀਸੀ, ਖੁਸ਼ਵੰਤ ਸਿੰਘ ਢਿਲੋਂ, ਜਥੇ. ਨਿਰੰਜਨ ਸਿੰਘ ਫੌਜੀ, ਹਰਕੇਸ਼ ਮਿੱਤਲ, ਦਵਿੰਦਰ ਸਿੰਘ ਕਰਤਾਰਪੁਰ, ਬਖਸੀਸ ਸਿੰਘ, ਕਿਸ਼ੋਰੀ ਲਾਲ, ਰੁਪਿੰਦਰ ਸ਼ਰਮਾ, ਸਤਪਾਲ ਸਿੰਘ, ਜਸਵੰਤ ਸਿੰਘ ਕਰਾਰਪੁਰ, ਦਿਲਬਾਗ ਸਿੰਘ ਤੇ ਹੋਰ ਕਿਸਾਨ ਤੇ ਆੜ੍ਹਤੀ ਮੌਜੂਦ ਸਨ।