ਚੰਡੀਗੜ੍ਹ ਰੋਇਲ ਸਿਟੀ ਦੇ ਵਸਨੀਕਾਂ ਨੇ ਮੁਢਲੀਆਂ ਸਹੂਲਤਾਂ ਨਾ ਮਿਲਣ ਦੇ ਰੋਸ ਵੱਜੋਂ ਕੀਤੀ ਪ੍ਰਬੰਧਕਾਂ ਵਿਰੁੱਧ ਨਾਅਰੇਬਾਜੀ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨੈਸ਼ਨਲ ਹਾਈਵੇਅ ਤੇ ਸਥਿਤ ਚੰਡੀਗੜ੍ਹ ਰੋਇਲ ਸਿਟੀ ਦੇ ਵਸਨੀਕਾਂ ਨੇ ਪ੍ਰਬੰਧਕਾਂ ਤੇ ਰਿਪੇਅਰਿੰਗ (ਮੈਟੀਨੈਸ) ਚਾਰਜ ਲੈਣ ਦੇ ਬਾਵਜੂਦ ਸਹੂਲਤਾਂ ਨਾ ਦੇਣ ਦੇ ਦੋਸ਼ ਲਗਾਏ ਹਨ। ਇਸ ਦੋਰਾਨ ਉਨਾਂ ਖੂਬ ਨਾਅਰੇਬਾਜ਼ੀ ਵੀ ਕੀਤੀ। ਇਕੱਤਰ ਹੋਏ ਚੰਡੀਗੜ੍ਹ ਰੋਲ ਸਿਟੀ ਦੇ ਵਸਨੀਕ ਪ੍ਰਧਾਨ ਰਜਿੰਦਰ ਪ੍ਰਸਾਦ, ਦਰਸਨ ਸਿੰਘ ਪ੍ਰਧਾਨ, ਸਤਪਾਲ ਘਈ, ਅਸੀਸ ਸਿੰਘ, ਹਰਪਾਲ ਸਿੰਘ, ਪ੍ਰਵੀਨ , ਬਲਜਿੰਦਰ ਸਿੰਘ, ਅਭਦੇਸ਼, ਮਹਿੰਦਰ ਸਿੰਘ, ਬਲਜਿੰਦਰ ਸਿੰਘ, ਆਸ਼ੂ, ਲਵਕੇਸ਼, ਲਾਲ ਚੰਦ ਸੈਣੀ, ਪ੍ਰਵੀਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੌਜੂਦ ਵਸਨੀਕਾਂ ਨੇ ਦੱਸਿਆ ਕਿ ਚੰਡੀਗੜ੍ਹ ਰੋਇਲ ਸਿਟੀ ਦੇ ਵਸਨੀਕਾ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ 200 ਗਜ ਦਾ ਪਲਾਟ ਵੇਚਣ ਸਮੇਂ ਸਾਢੇ ਤਿੰਨ ਲੱਖ ਰੁਪਏ ਰਿਪੇਅਰਿੰਗ ਚਾਰਜ ਲੈਣ ਦੇ ਬਾਵਜੂਦ ਵੀ ਉਨ੍ਹਾਂ ਤੋਂ ਫਿਰ ਰਿਪੇਅਰਿੰਗ ਚਾਰਜ ਲਿਆ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਉਹ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਛੇ ਘੰਟੇ ਤੋਂ ਜਿਆਦਾ ਸਮੇਂ ਬਿਜਲੀ ਦੀ ਕਟੌਤੀ ਹੁੰਦੀ ਹੈ ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਇਸ ਤੋਂ ਇਲਾਵਾ ਸੀਵਰੇਜ ਦੇ ਮੇਨ ਹੋਲ ਬੰਦ ਹੋ ਜਾਣ ਕਾਰਨ ਪਾਣੀ ਓਵਰਫਲੋ ਹੋ ਜਾਂਦੇ ਹਨ ਜਿਸ ਕਾਰਨ ਗੰਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ, ਸੁਸਾਇਟੀ ਦੇ ਅੰਦਰ ਬਾਹਰਲੇ ਲੋਕ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਕਦੇ ਵੀ ਇਥੇ ਰਹਿਣ ਵਾਲੇ ਵਸਨੀਕਾਂ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਰੋਇਲ ਸਿਟੀ ਦੇ ਵਸਨੀਕਾਂ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਇਨ੍ਹਾਂ ਸਮੱਸਿਆਵਾਂ ਬਾਰੇ ਪਿਛਲੇ ਦੋ ਸਾਲਾਂ ਤੋਂ ਕਿਹਾ ਜਾ ਰਿਹਾ ਪਰ ਫਿਰ ਵੀ ਉਹ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਰੋਇਲ ਸਿਟੀ ਦੇ ਪ੍ਰਬੰਧਕਾਂ ਵੱਲੋਂ ਸਹੂਲਤਾਂ ਨਾ ਦੇਣ ਦੇ ਬਾਵਜੂਦ ਵੀ 31 ਮਾਰਚ ਤੋਂ ਮੈਨਟੀਨੈਸ ਚਾਰਜ ਵਧਾਉਣ ਬਾਰੇ ਕਿਹਾ ਗਿਆ ਹੈ ਜਿਸਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉੱਨਾਂ ਨੂੰ ਮੁਢਲੀਆਂ ਸਹੂਲਤਾਂ ਨਹੀਂ ਮਿਲਦੀਆਂ ਉਹ ਮੈਨਟੀਨੈਸ ਚਾਰਜ ਨਹੀਂ ਦੇਣਗੇ। ਇਸ ਮਾਮਲੇ ਬਾਰੇ ਜਦੋਂ ਸੁਸਾਇਟੀ ਦੇ ਸਾਇਡ ਇੰਚਾਰਜ ਅਮਨ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾਕਿ ਸੁਸਾਇਟੀ ਦੇ ਵਸਨੀਕ ਨੂੰ ਹਰ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਬਕਾਇਦਾ ਉਨਾਂ ਤੋਂ ਮੈਨਟੀਨੈਸ ਚਾਰਜ ਲਿਆ ਜਾ ਰਿਹਾ ਹੈ। ਜਾਂਦਾ ਹੈ ਤਾਂ ਜੋ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਹਨਾਂ ਦੱਸਿਆ ਕਿ 31 ਮਾਰਚ ਤੋਂ ਮੈਨਟੀਨੈਸ ਚਾਰਜ ਵਧਾਉਣ ਬਾਰੇ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਰੱਖੀ ਗਈ ਹੈ। ਉਸ ਤੋਂ ਬਾਅਦ ਹੀ ਚਾਰਜ ਵਧਾਉਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ।