16 ਵਾਹਨ ਚਾਲਕਾਂ ਦੇ ਕੱਟੇ ਚਾਲਾਨ, 1 ਜੁਗਾੜੂ ਰੇਹੜੀ ਜ਼ਬਤ
ਨਿਯਮਾਂ ਦੀ ਉਲੰਘਣਾ ਕਰਨ ਵਾਲੇ 16 ਵਾਹਨ ਚਾਲਕਾਂ ਦੇ ਕੱਟੇ ਚਲਾਨ, 1 ਜੁਗਾੜੂ ਰੇਹੜੀ ਕੀਤੀ ਜਬਤ
Publish Date: Mon, 16 Mar 2026 05:50 PM (IST)
Updated Date: Mon, 16 Mar 2026 05:52 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 16 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ ਜਦਕਿ ਇਕ ਜੁਗਾੜੂ ਰੇਹੜੀ ਨੂੰ ਜ਼ਬਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਮਿੰਨੀ ਸਕੱਤਰੇਤ ਰਾਜਪੁਰਾ ਦੇ ਅੰਦਰ ਤੇ ਬੈਂਕਾਂ ਦੇ ਬਾਹਰ ਬਿਨਾਂ ਪਾਰਕਿੰਗ ਦੇ ਖੜਦੇ ਵਾਹਨਾਂ ਦੇ ਕਾਰਨ ਟਰੈਫਿਕ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਟਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਰਾਜਪੁਰਾ ਮਿਨੀ ਸਕੱਤਰੇਤ ਦੇ ਅੰਦਰ ਅਤੇ ਬੈਂਕਾਂ ਦੇ ਬਾਹਰ ਬਿਨਾਂ ਪਾਰਕਿੰਗ ਦੇ ਖੜ੍ਹੇ ਕੁੱਲ ਪੰਜ ਮੋਟਰਸਾਈਕਲ ਅਤੇ 10 ਕਾਰਾਂ ਦੇ ਨੌ ਪਾਰਕਿੰਗ ਦੇ ਚਾਲਾਨ ਕੱਟੇ ਗਏ। ਇਸ ਤੋਂ ਇਲਾਵਾ ਗਗਨ ਚੌਂਕ ਨੇੜੇ ਨਾਕਾਬੰਦੀ ਕਰਕੇ ਹਾਈਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਇਕ ਜੁਗਾੜੂ ਰੇਹੜੀ ਨੂੰ ਜ਼ਬਤ ਕੀਤਾ ਗਿਆ। ਇਸ ਤਰ੍ਹਾਂ ਇਕ ਟਰਾਲਾ ਚਾਲਕ ਨੂੰ ਦਾਰੂ ਪੀ ਕੇ ਟਰਾਲਾ ਚਲਾਉਣ ਦੇ ਮਾਮਲੇ ’ਚ ਚਾਲਾਨ ਕੱਟਿਆ ਗਿਆ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਰਾਜਪੁਰਾ ਸ਼ਹਿਰ ਦੇ ਅੰਦਰ ਆਵਾਜਾਈ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਹੁੱਲੜਬਾਜ਼ੀ ਕਰਨ ਵਾਲੇ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਅਧੀਨ ਪੈਂਦੇ ਕਾਲਜ ਅਤੇ ਸਕੂਲਾਂ ਦੇ ਮੂਹਰੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਵੀ ਚਾਲਾਨ ਕੱਟੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਟਰੈਫਿਕ ਪੁਲਿਸ ਦੇ ਏਐੱਸਆਈ ਮਨਜੀਤ ਸਿੰਘ ਅਤੇ ਏਐੱਸਆਈ ਤਜਿੰਦਰ ਪਾਲ ਮੌਜੂਦ ਸਨ।