ਨਾਕਾਬੰਦੀ ਕਰਕੇ 28 ਵਾਹਨਾਂ ਦੇ ਕੱਟੇ ਚਾਲਾਨ
ਨਾਕਾਬੰਦੀ ਕਰਕੇ 28 ਵਾਹਨਾਂ ਦੇ ਕੱਟੇ ਚਲਾਨ
Publish Date: Thu, 15 Jan 2026 04:06 PM (IST)
Updated Date: Thu, 15 Jan 2026 04:09 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਪੁਲਿਸ ਤੇ ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਸਾਂਝੇ ਤੌਰ ’ਤੇ ਰਾਜਪੁਰਾ ਟਾਊਨ ਦੇ ਹੀਰਾ ਚੌਕ ਤੇ ਪਟੇਲ ਕਾਲਜ ਰੋਡ ’ਤੇ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 26 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ, ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ, ਪੀਸੀਆਰ ਇੰਚਾਰਜ ਥਾਣੇਦਾਰ ਕਵਲਜੀਤ ਸਿੰਘ, ਪੁਲਿਸ ਚੌਕੀ ਕਸਤੂਰਬਾ ਦੇ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ ਵੱਲੋਂ ਸਾਂਝੇ ਤੌਰ ’ਤੇ ਰਾਜਪੁਰਾ ਟਾਊਨ ਦੇ ਹੀਰਾ ਚੌਕ ਤੇ ਪਟੇਲ ਕਾਲਜ ਰੋਡ ਉੱਤੇ ਨਾਕਾਬੰਦੀ ਕਰਕੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ •ਸ਼ਿਕੰਜਾ ਕਸਿਆ। ਇਸ ਦੌਰਾਨ ਪੁਲਿਸ ਟੀਮ ਵੱਲੋਂ ਖਤਰਨਾਕ ਡਰਾਈਵਿੰਗ ਦੇ ਤਿੰਨ ਚਾਲਾਨ, ਬਿਨਾਂ ਨੰਬਰ ਪਲੇਟ ਤਿੰਨ ਚਾਲਾਨ, ਇਸ਼ਾਰੇ ਦੀ ਉਲੰਘਣਾ 14 ਚਾਲਾਨ, ਬਿਨਾਂ ਇੰਸ਼ੂਰੈਂਸ ਦੇ ਤਿੰਨ ਚਾਲਾਨ, ਬਿਨਾਂ ਡਰਾਈਵਿੰਗ ਲਾਇਸੈਂਸ ਦੇ ਇਕ ਚਾਲਾਨ, ਗਲਤ ਪਾਰਕਿੰਗ ਦੇ ਦੋ ਚਾਲਾਨ ਸਮੇਤ ਪਟਾਕੇ ਮਾਰਨ ਵਾਲੇ ਬੁਲਟ ਦੇ ਦੋ ਚਾਲਾਨ ਸਣੇ ਕੁੱਲ 28 ਚਾਲਾਨ ਕੀਤੇ ਗਏ। ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਰਾਜਪੁਰਾ ਟਾਊਨ ’ਚ ਪਿਛਲੇ ਕਈ ਦਿਨਾਂ ਤੋਂ ਬੁਲਟ ਦੇ ਪਟਾਕੇ ਮਾਰਨ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਨਾਕਾਬੰਦੀ ਕਰਕੇ ਅਜਿਹੇ ਹੁੱਲੜਬਾਜ਼ਾਂ ਦੇ ਖ਼ਿਲਾਫ਼ ਸ਼ਿਕੰਜਾ ਕਸਿਆ ਗਿਆ। ਉਨ੍ਹਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਬਦਲਣ ਵਾਲੇ ਮਕੈਨਿਕਾਂ ਨੂੰ ਵੀ ਵਾਰਨਿੰਗ ਦਿੱਤੀ ਕਿ ਉਹ ਅਜਿਹੇ ਗਲਤ ਕੰਮ ਨੂੰ ਅੰਜਾਮ ਨਾ ਦੇਣ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਜ ਦੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ 28 ਵਾਹਨਾਂ ਦੇ ਚਾਲਾਨ ਕੱਟੇ ਗਏ ਹਨ ਅਤੇ ਅੱਗੇ ਤੋਂ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ।