ਚੇਅਰਮੈਨ ਦੀ ਚੋਣ ਮੁਲਤਵੀ, ਨਹੀਂ ਪਹੁੰਚਿਆ ਕੋਈ ਮੈਂਬਰ
ਚੇਅਰਮੈਨ ਦੀ ਚੋਣ ਮੁਲਤਵੀ, ਨਾ ਪਹੁੰਚਿਆ ਕੋਈ ਮੈਂਬਰ
Publish Date: Thu, 05 Mar 2026 05:28 PM (IST)
Updated Date: Fri, 06 Mar 2026 04:03 AM (IST)

ਆਜ਼ਾਦ ਜਿੱਤੇ ਮੈਂਬਰਾਂ ਦੇ ਹੱਥ ਡੋਰ ਸੱਤਾਧਾਰੀ ਧਿਰ ਕੋਲ 6, ਕਾਂਗਰਸ ਕੋਲ 6 ਤੇ 3 ਆਜ਼ਾਦ ਮੈਂਬਰ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਦੀ ਚੋਣ ਸਬੰਧੀ ਰੱਖੀ ਗਈ ਮੀਟਿੰਗ ਕਿਸੇ ਵੀ ਸੰਮਤੀ ਮੈਂਬਰ ਦੇ ਹਾਜ਼ਰ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਮੁਲਤਵੀ ਕਰ ਦਿੱਤੀ ਗਈ। ਇਸ ਸਬੰਧੀ ਐੱਸਡੀਐੱਮ ਭਵਾਨੀਗੜ੍ਹ ਮਨਜੀਤ ਕੌਰ ਨੇ ਦੱਸਿਆ ਕਿ ਸੰਮਤੀ ਮੈੰਬਰਾਂ ਦੇ ਮੀਟਿੰਗ ’ਚ ਹਾਜ਼ਰ ਨਾ ਹੋਣ ਕਾਰਨ ਚੇਅਰਮੈਨ ਦੀ ਚੋਣ ਨੂੰ ਫਿਲਹਾਲ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਵੀਰਵਾਰ ਸਵੇਰ ਤੋਂ ਹੀ ਸੰਮਤੀ ਦਫ਼ਤਰ ਵਿਖੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਪੁਲਿਸ ਨੇ ਦਫ਼ਤਰ ਦੇ ਗੇਟਾਂ ਨੂੰ ਬੰਦ ਕਰ ਕੇ ਪਹਿਰਾ ਲਗਾਇਆ ਗਿਆ ਸੀ। ਐੱਸਡੀਐੱਮ ਨੇ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਦੁਪਹਿਰ 12 ਵਜੇ ਤੱਕ ਕੋਈ ਵੀ ਸੰਮਤੀ ਮੈਂਬਰ ਹਾਜ਼ਰ ਨਹੀਂ ਹੋਇਆ ਤੇ ਬਾਅਦ ਵਿਚ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਮੀਟਿੰਗ ਰੱਖੀ ਜਾਵੇਗੀ ਤੇ ਹਰੇਕ ਮੈਂਬਰ ਨੂੰ ਬਕਾਇਦਾ ਤੌਰ ’ਤੇ ਲਿਖਤੀ ਸੱਦਾ ਭੇਜਿਆ ਜਾਵੇਗਾ ਤਾਂ ਜੋ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਕਰਵਾਈ ਜਾ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁੱਲ 15 ਮੈਂਬਰਾਂ ਵਿੱਚੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਕੋਲ 6 ਮੈਂਬਰ, ਕਾਂਗਰਸ ਪਾਰਟੀ ਕੋਲ ਵੀ 6 ਮੈਂਬਰ ਜਦੋਂ ਕਿ ਤਿੰਨ ਮੈਂਬਰ ਆਜ਼ਾਦ ਹਨ। ਇਸ ਕਾਰਨ ਚੇਅਰਮੈਨ ਬਣਾਉਣ ਦੀ ਡੋਰ ਆਜ਼ਾਦ ਉਮੀਦਵਾਰਾਂ ਦੇ ਹੱਥ ਵਿੱਚ ਹੈ। ਇਸ ਮੌਕੇ ਬੀਡੀਪੀਓ ਗੁਰਦਰਸ਼ਨ ਸਿੰਘ ਹਾਜ਼ਰ ਸਨ