ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਤਾਇਕਵਾਡੋਂ ਕੈਲੰਡਰ ਰਿਲੀਜ਼
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਤਾਇਕਵਾਡੋਂ ਕੈਲੰਡਰ ਰਿਲੀਜ
Publish Date: Thu, 09 Apr 2026 06:12 PM (IST)
Updated Date: Fri, 10 Apr 2026 04:12 AM (IST)
ਕੋਚ ਸਤਵਿੰਦਰ ਸਿੰਘ ਪੰਜਾਬ ਤਾਇਕਵਾਡੋਂ ਨੂੰ ਦੇ ਰਿਹਾ ਹੈ ਵਡਮੁੱਲੀ ਦੇਣ : ਡੀਜੀਪੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ - ਤਾਇਕਵਾਡੋਂ ਖੇਡ ਨੂੰ ਸਮਰਪਿਤ ਕੈਲੰਡਰ ਪਟਿਆਲਵੀ ਕੋਚ ਸਤਵਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ, ਜਿਸਨੂੰ ਪੰਜਾਬ ਤਾਇਕਵਾਡੋਂ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤ ਸ਼ੁਕਲਾ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਪੁਲਿਸ ਨੇ ਰਿਲੀਜ ਕੀਤਾ ਅਤੇ ਉਹਨਾਂ ਨੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਤਵਿੰਦਰ ਸਿੰਘ ਨੇ ਸੱਚਮੁੱਚ ਪੰਜਾਬ ਤਾਇਕਵਾਡੋਂ ਖੇਡ ਨੂੰ ਵਡਮੁੱਲੀ ਦੇਣ ਦਿੱਤੀ ਹੈ । ਜਿਸ ਨੇ ਵੱਡੇ ਪੱਧਰ ਤੱਕ ਇਸ ਖੇਡ ਦਾ ਪ੍ਰਚਾਰ ਵੀ ਕੀਤਾ ਅਤੇ ਅਨੇਕਾਂ ਖਿਡਾਰੀਆਂ ਨੂੰ ਇਸ ਖੇਡ ਨਾਲ ਜੋੜਿਆ, ਜਿਨਾਂ ਨੇ ਅੱਗੇ ਜਾ ਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੱਕ ਜਾ ਕੇ ਮੱਲਾ ਮਾਰੀਆਂ ਅਤੇ ਅੱਜ ਅਨੇਕਾਂ ਖਿਡਾਰੀ ਸਰਕਾਰੀ ਪ੍ਰਾਈਵੇਟ ਉੱਚ ਪੱਧਰ ਤੇ ਨੌਕਰੀਆਂ ਕਰ ਰਹੇ ਹਨ । ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਿਵ ਪ੍ਰਕਾਸ਼ ਸ਼ੁਕਲਾ, ਟੈਕਨੀਕਲ ਡਾਇਰੈਕਟਰ ਸ਼ਿਵ ਕੁਮਾਰ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਪ੍ਰੈਸ ਸੈਕਟਰੀ ਨਿਖਿਲ ਹੰਸ, ਅਤੇ ਆਫਿਸ ਸੈਕਟਰੀ ਹਰਮੀਤ ਸਿੰਘ ਵੀ ਮੌਜੂਦ ਰਹੇ ਜਿਨ੍ਹਾਂ ਨੇ ਕੌਚ ਸਤਵਿੰਦਰ ਸਿੰਘ ਨੂੰ ਇਸ ਮੌਕੇ ਤੇ ਵਧਾਈਆਂ ਦਿੱਤੀਆਂ ।