ਕੁੱਟਮਾਰ ਤੇ ਦਾਜ ਸਬੰਧੀ ਤਿੰਨ ਖ਼ਿਲਾਫ਼ ਪਰਚਾ
ਕੁੱਟਮਾਰ ਅਤੇ ਦਾਜ ਦਹੇਜ ਸਬੰਧੀ ਤਿੰਨ ਖਿਲਾਫ਼ ਪਰਚਾ
Publish Date: Mon, 06 Apr 2026 05:52 PM (IST)
Updated Date: Tue, 07 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਮੂਨਕ ਵਿਖੇ ਇਕ ਔਰਤ ਦੀ ਕੁੱਟਮਾਰ ਤੇ ਦਾਜ ਦਹੇਜ ਸਬੰਧੀ 3 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੂਨਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਪੂਨੀਆਂ ਕਾਲੋਨੀ ਸੰਗਰੂਰ ਨੇ ਬਰਖ਼ਿਲਾਫ਼ ਰਣਜੀਤ ਸਿੰਘ, ਤਜਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਮੂਨਕ ਤੇ ਹਰਬੀਰ ਸਿੰਘ ਵਾਸੀ ਬੁਰਜਵਾਲ (ਰਾਜਸਥਾਨ) ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਪੀੜਤ ਰਮਨਦੀਪ ਕੌਰ ਦਾ ਵਿਆਹ 12 ਦਸੰਬਰ 2005 ਨੂੰ ਰਣਜੀਤ ਸਿੰਘ ਨਾਲ ਹੋਇਆ ਸੀ, ਪ੍ਰੰਤੂ ਸ਼ਾਦੀ ਤੋਂ ਬਾਅਦ ਰਣਜੀਤ ਸਿੰਘ ਤੇ ਉਸਦੇ ਜੇਠ ਤਜਿੰਦਰ ਸਿੰਘ ਉਸਨੂੰ ਲਗਾਤਾਰ ਤੰਗ ਪਰੇਸ਼ਾਨ ਕਰਦੇ ਰਹੇ ਤੇ ਮੇਰੇ ਦਸਤਖਤ ਕੀਤੇ ਚੈਕਾਂ ਦੀ ਗਲਤ ਵਰਤੋਂ ਕਰਦੇ ਸਨ। 19 ਜੁਲਾਈ 2020 ਨੂੰ ਮੇਰੇ ਘਰ ਵਾਲੇ ਵੱਲੋਂ ਮੇਰੀ ਕੁੱਟਮਾਰ ਕਰਨ ਅਤੇ ਲਗਾਤਾਰ ਦਾਜ ਦਹੇਜ ਕਰ ਕੇ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਮੈਨੂੰ ਆਪਣਾ ਸਹੁਰਾ ਪਰਿਵਾਰ ਛੱਡ ਕੇ ਆਪਣੇ ਪੇਕੇ ਸੰਗਰੂਰ ਮਜ਼ਬੂਰਨ ਰਹਿਣਾ ਪਿਆ। ਹੁਣ ਮੂਨਕ ਦੀ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।