ਕਕਰਾਲਾ ਭਾਈਕਾ ਵਿਖੇ 12ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਸੰਪੰਨ
ਕਕਰਾਲਾ ਭਾਈਕਾ ਵਿਖੇ 12ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਸਫਲਤਾਪੂਰਵਕ ਸੰਪੰਨ
Publish Date: Fri, 20 Mar 2026 06:37 PM (IST)
Updated Date: Fri, 20 Mar 2026 06:40 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਸੋਸ਼ਲ ਵੈਲਫੇਅਰ ਸੁਸਾਇਟੀ, ਕਕਰਾਲਾ ਭਾਈਕਾ ਨੇ ਲਾਇਨਜ਼ ਕਲੱਬ ਪਾਤੜਾਂ ਅਤੇ ਵਿਦੇਸ਼ਾਂ ਵਿਚ ਵੱਸਦੇ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਕਕਰਾਲਾ ਭਾਈਕਾ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ 12ਵਾਂ ਵਿਸ਼ਾਲ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ। ਕੈਂਪ ਦਾ ਰਸਮੀ ਉਦਘਾਟਨ ਰੀਚਾ ਗੋਇਲ (ਐੱਸਡੀਐੱਮ, ਸਮਾਣਾ) ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਤੀਸ਼ ਕੁਮਾਰ (ਐੱਸਐੱਮਓ, ਪਾਤੜਾਂ) ਹਾਜ਼ਰ ਸਨ। ਉਨ੍ਹਾਂ ਨੇ ਸੁਸਾਇਟੀ ਦੇ ਇਸ ਮਾਨਵਤਾਵਾਦੀ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਲਾਇਨਜ਼ ਆਈ ਹਸਪਤਾਲ ਪਾਤੜਾਂ ਦੀ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਹਿਮਾਂਸ਼ੂ ਅਗਰਵਾਲ (ਐੱਮ.ਬੀ.ਬੀ.ਐੱਸ., ਐੱਮ.ਐੱਸ. ਆਈ.) ਦੀ ਅਗਵਾਈ ਵਾਲੀ ਟੀਮ ਨੇ ਕੈਂਪ ਦੌਰਾਨ ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। 300 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਜਾਂਚ ਤੋਂ ਇਲਾਵਾ ਅੱਖਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਸਭ ਤੋਂ ਵੱਡੀ ਗੱਲ ਇਹ ਰਹੀ ਕਿ 30 ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ। ਐੱਸਡੀਐੱਮ ਰੀਚਾ ਗੋਇਲ ਨੇ ਕੈਂਪ ਦੀ ਸ਼ਾਨਦਾਰ ਵਿਵਸਥਾ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਐੱਸਐੱਮਓ ਡਾ. ਸਤੀਸ਼ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਵਾਲੇ ਕਾਰਡ ਬਣਵਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਅਜਿਹੇ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕੈਂਪ ਦੇ ਪ੍ਰਬੰਧਾਂ ਵਿੱਚ ਦਿਨ-ਰਾਤ ਮਿਹਨਤ ਕੀਤੀ। ਇਸ ਮੌਕੇ ਗੁਰਲਾਲ ਸਿੰਘ, ਨਿਰਮਲ ਸਿੰਘ ਠੇਕੇਦਾਰ, ਡਾ. ਦਲਬਾਰਾ ਸਿੰਘ, ਰਾਜ ਕੁਮਾਰ ਗਰਗ, ਮਿੱਠੂ ਸਿੰਘ ਪਟਵਾਰ, ਕਮਲ ਸ਼ਰਮਾ, ਗੁਰਮੇਲ ਸਿੰਘ ਪਟਵਾਰ, ਕਸ਼ਮੀਰ ਸਿੰਘ ਪਟਵਾਰ, ਸਰਪੰਚ ਕੁਲਵਿੰਦਰ ਵਰਮਾ, ਜਗਤਾਰ ਸਿੰਘ ਟੀ.ਸੀ., ਮਾਸਟਰ ਅਵਤਾਰ ਸਿੰਘ, ਦਰਸ਼ਨ ਕੁਮਾਰ ਸਿੰਗਲਾ, ਸੁਸ਼ੀਲ ਗਰਗ, ਨਿਰਭੈ ਸਿੰਘ ਪਟਵਾਰ, ਸੁਰੇਸ਼ ਸ਼ਰਮਾ, ਅੰਮ੍ਰਿਤਪਾਲ ਪਟਵਾਰ, ਡਾ. ਗੁਰਦੀਪ ਸਿੰਘ, ਸਤਨਾਮ ਸਿੰਘ, ਸੁਰੇਸ਼ ਸਿੰਗਲਾ, ਦੇਵ ਰਾਜ ਗੋਇਲ, ਗੁਰਜੰਟ ਸਿੰਘ ਅਤੇ ਨਗਰ ਪੰਚਾਇਤ ਕਕਰਾਲਾ ਦੇ ਨੁਮਾਇੰਦੇ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।