ਅੱਖਾਂ ਦੇ ਚੈੱਕਅਪ ਕੈਂਪ ’ਚ 60 ਲੋੜਵੰਦਾਂ ਦੀ ਆਪ੍ਰੇਸ਼ਨਾਂ ਲਈ ਹੋਈ ਚੋਣ
ਅੱਖਾਂ ਦਾ ਚੈਕਅੱਪ ਕੈਂਪ ’ਚ 60 ਲੋੜਵੰਦਾ ਦੀ ਆਪਰੇਸ਼ਨਾਂ ਲਈ ਹੋਈ ਚੋਣ
Publish Date: Mon, 02 Mar 2026 04:15 PM (IST)
Updated Date: Mon, 02 Mar 2026 04:16 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ: ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋ ਪ੍ਰਧਾਨ ਦਰਸ਼ਨ ਮਿੱਤਲ ਦੀ ਅਗਵਾਈ ਵਿਚ ਸਥਾਨਕ ਸਤੀ ਮੰਦਿਰ ਧਰਮਸ਼ਾਲਾ ਵਿਚ ਅੱਖਾਂ ਦੇ ਚੈਕਅੱਪ ਦਾ ਕੈਂਪ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਗਰਗ ਸਰੋਲੇ ਵਾਲੇ ਤੇ ਵਿਸ਼ੇਸ਼ ਮਹਿਮਾਨ ਜਿਲਾ ਗਵਰਨਰ ਰੋਟੇਰੀਅਨ ਸੀ.ਏ. ਅਮਿਤ ਸਿੰਗਲਾ ਨੇ ਸ਼ਮੂਲੀਅਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਲੱਬ ਸੈਕਟਰੀ ਸੁਮਿਤ ਗਰ, ਕੈਸ਼ੀਅਰ ਅਸ਼ੋਕ ਗਰਗ, ਪ੍ਰਾਜੈਕਟ ਚੇਅਰਮੈਨ ਧਰਮਵੀਰ ਗਰਗ, ਚੇਤਨ ਗੁਪਤਾ, ਆਪ ਆਗੂ ਹਰਜਿੰਦਰ ਸਿੰਘ ਮਿੰਟੂ, ਰਮੇਸ਼ ਗਰਗ,ਅਗਰਵਾਲ ਸਭਾ ਦੇ ਪ੍ਰਧਾਨ ਪਵਨ ਬਾਂਸਲ,ਪ੍ਰਦੀਪ ਮਿੰਕਾ,ਡਾ: ਕੇ.ਕੇ.ਜੋਹਰੀ, ਨਰਿੰਦਰ ਗਰਗ, ਸ਼ਾਮ ਸਿੰਗਲਾ, ਯਸ਼ਪਾਲ ਸਿੰਗਲਾ,ਪਵਨ ਸਾਸ਼ਤਰੀ, ਅਨਿਲ ਗਰਗ,ਦੀਪਕ ਗੋਇਲ ਵੀ ਮੌਜੂਦ ਸਨ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਮਾਜਿਕ ਭਲਾਈ ਲਈ ਜ਼ਰੂਰੀ ਹਨ। ਸਵ: ਅੰਗੂਰੀ ਦੇਵੀ ਪਤਨੀ ਰਾਜ ਕੁਮਾਰ ਗਰਗ ਸਰੋਲੇ ਵਾਲਿਆਂ ਦੀ ਯਾਦ ਵਿਚ ਲਗਾਏ ਇਸ ਕੈਂਪ ਦਾ ਖਰਚਾ ਉਨ੍ਹਾਂ ਦੇ ਪੁੱਤਰਾਂ ਪ੍ਰਵੀਨ ਕੁਮਾਰ,ਅਸ਼ੋਕ ਕੁਮਾਰ, ਸੰਜੇ ਕੁਮਾਰ ਅਤੇ ਨੋਨਾ ਗਰਗ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ: ਸਮਨ ਗਰਗ ਕੇ.ਜੀ. ਹਸਪਤਾਲ ਵਾਲਿਆਂ ਨੇ 125 ਮਰੀਜ਼ਾ ਦਾ ਚੈਕਅੱਪ ਕੀਤਾ ਅਤੇ 60 ਲੋੜਵੰਦ ਮਰੀਜ਼ਾਂ ਦੀ ਲੈਂਜ ਪਾ ਕੇ ਆਪਰੇਸ਼ਨਾਂ ਲਈ ਚੋਣ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਕੌਂਸਲਰ ਦਰਸ਼ਨ ਮਿੱਤਲ ਤੇ ਉਨ੍ਹਾਂ ਦੀ ਟੀਮ ਵੱਲੋਂ ਆਏ ਮਹਿਮਾਨਾਂ ਅਤੇ ਡਾ: ਸਮਨ ਗਰਗ ਦਾ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।