ਐਸੋਸੀਏਸ਼ਨ ਵੱਲੋਂ ਨਵੇਂ ਸਾਲ 2026 ਦਾ ਕੈਲੰਡਰ ਰਿਲੀਜ਼
ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ 2026 ਦਾ ਕੈਲੰਡਰ ਰਿਲੀਜ਼
Publish Date: Sat, 10 Jan 2026 04:34 PM (IST)
Updated Date: Sat, 10 Jan 2026 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਸ਼ਾ ਵਿਭਾਗ ਵਿਖੇ ਨਵੇਂ ਸਾਲ ਦੇ ਸਬੰਧ ’ਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਾਰੇ ਕਾਡਰਾਂ ਦੇ 100 ਤੋਂ ਵੱਧ ਸੇਵਾ ਮੁਕਤ ਸਟਾਫ਼ ਮੈਂਬਰਾਂ ਨੇ ਭਾਗ ਲਿਆ। ਇਸ ਸਮਾਗਮ ਵਿਚ ਭੁਪਿੰਦਰ ਸਿੰਘ ਕਵਲ ਪ੍ਰੋਗਰਾਮ ਦੇ ਫਾਊਂਡਰ ਤੇਜਿੰਦਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਚੀਫ ਮੈਨੇਜ਼ਰ ਜੌਨਲ ਦਫ਼ਤਰ ਪਟਿਆਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਪਿਛਲੇ ਦਿਨੀ ਪਰਮਾਤਮਾ ਨੂੰ ਪਿਆਰੇ ਹੋਏ ਸਟਾਫ ਮੈਂਬਰ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਨਵੇਂ ਸਾਲ 2026 ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤੇਜਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਸਮਾਗਮ ਨੂੰ ਕਰਵਾਉੇਣ ਦਾ ਮੰਤਵ ਇਹੀ ਹੈ ਕਿ ਜਿੰਨੇ ਵੀ ਸੇਵਾ ਮੁਕਤ ਬੈਂਕ ਕਰਮਚਾਰੀ ਨੂੰ ਇਕ ਛੱਤ ਹੇਠਾਂ ਕਰਕੇ ਇੱਕ ਦੂਜੇ ਨਾਲ ਦੁਖ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਸੇ ਵੀ ਸੇਵਾ ਮੁਕਤ ਕਰਮਚਾਰੀ ਨੂੰ ਮੌਜੂਦਾ ਸਮੇਂ ਵਿਚ ਕੋਈ ਵੀ ਬੈਂਕ ਨਾਲ ਸੰਬੰਧਤ ਸਮੱਸਿਆ ਆ ਰਹੀ ਹੈ ਤਾਂ ਉਸਦਾ ਜਲਦ ਹੀ ਨਿਪਟਾਰਾ ਕੀਤਾ ਜਾਵੇਗਾ। ਸ੍ਰੀ ਬਚਨ ਸਿੰਘ ਹੁਰਮ ਨੂੰ ਸਾਹਿਤਕਾਰ ਅਤੇ ਕਵਿਤਾਵਾਂ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਚਰਨਜੀਤ ਸ਼ਿੰਘ ਨੂੰ ਸੀਨੀਅਰ ਸਿਟੀਜ਼ਨ ਨੂੰ ਪਟਿਅਲਾ ਵੈਲਫੇਅਰ ਵੱਲੋਂ ਕਰਵਾਈ 100 ਮੀਟਰ ਰੇਸ ’ਚ ਲਗਾਤਾਰ ਫਸਟ ਆਉਣ ਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਆਏ ਹੋਏ ਸਾਰੇ ਸੀਨੀਅਰ ਸਿਟੀਜਨਾਂ ਵੱਲੋਂ ਆਪਣੀਆਂ ਆਪਣੀਆ ਕਵਿਤਾਵਾਂ ਅਤੇ ਮਨ ਦੇ ਵਲਵਲੇ ਪੇਸ਼ ਕੀਤੇ ਗਏ। ਭੁਪਿੰਦਰ ਸਿੰਘ ਕਵਲ, ਤੇਜਿੰਦਰ ਸਿੰਘ ਘੁੰਮਣ, ਕਿਰਨਜੀਤ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਚੀਫ਼ ਮੈਨੇਜਰ/ ਜੌਨਲ ਮੈਨੇਜਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆ। ਇਸ ਮੌਕੇ ਉਨ੍ਹਾਂ ਨੇ ਬੈਂਕ ਦੇ ਇਤਿਹਾਸ ਤੇ ਬੈਂਕ ਦੀ ਤਰੱਕੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦਰਸ਼ਨ ਸਿੰਘ ਬੁੱਟਰ ਸ਼੍ਰੋਮਣੀ ਕਵੀ ਬਚਨ ਸਿੰਘ ਗੁਰਮ ਸਾਹਿਤਕਾਰ ਤੇ ਕਵੀ ਅਮਰਜੀਤ ਸਿੰਘ ਭਾਟੀਆ, ਮੁਖਵਿੰਦਰ ਸਿੰਘ, ਜੀਐਸ ਬੇਦੀ, ਅਮਰਜੀਥ ਸਿੰਘ ਅਹੂਜਾ, ਪ੍ਰਭਜੀਤ ਸਿੰਘ, ਚੌਧਰੀ ਐਮਨ ਸਿੰਘ, ਜਸਪਾਲ ਸਿੰਘ ਸੈਣੀ, ਪ੍ਰਕਾਸ਼ ਸਿੰਘ, ਹਰਵਿੰਦਰ ਸਿੰਘ ਬੱਤਰਾ, ਅਮਰਜੀਤ ਸਿੰਘ, ਚੌਧਰੀ ਕਿਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਸਟਾਫ਼ ਅਤੇ ਬੈਂਕ ਦੇ ਸੀਨੀਅਰ ਸਿਟੀਜ਼ਨ ਹਾਜ਼ਰ ਸਨ।