ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਹਡਾਣਾ ਵੱਲੋਂ ਰਵਾਨਾ
ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਹਡਾਣਾ ਵੱਲੋਂ ਰਵਾਨਾ
Publish Date: Fri, 24 Apr 2026 04:28 PM (IST)
Updated Date: Fri, 24 Apr 2026 04:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ : ਮਾਨ ਦੀ ਪੰਜਾਬ ਸਰਕਾਰ ਵੱਲੋਂ ਪਵਿੱਤਰ ਧਾਰਮਿਕ ਅਸਥਾਨਾਂ ਨਾਲ ਜੋੜਨ ਲਈ ਚਲਾਈ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਭਾਰੀ ਹੁੰਗਾਰਾ ਮਿਲ ਰਿਹਾ ਹੈ, ਅੱਜ ਇਸੇ ਮੁਹਿੰਮ ਤਹਿਤ ਸਨੌਰ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੋਂ ਸ਼ਰਧਾਲੂਆਂ ਦੇ ਇਕ ਜੱਥੇ ਦੀ ਬੱਸ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਰੀ ਝੰਡੀ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਦਿਖਾ ਕੇ ਰਵਾਨਾ ਕੀਤਾ ਗਿਆ। ਹਡਾਣਾ ਨੇ ਦੱਸਿਆ ਕਿ ਇਹ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਰ ਤੇ ਹੋਰ ਪਵਿੱਤਰ ਅਸਥਾਨਾਂ ਤੇ ਨਤਮਸਤਕ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਦਾ ਮੁੱਖ ਮਕਸਦ ਆਮ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਨੂੰ ਬਿਨਾਂ ਕਿਸੇ ਆਰਥਿਕ ਬੋਝ ਦੇ ਧਾਰਮਿਕ ਯਾਤਰਾ ਦਾ ਸੁਭਾਗ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਲੋਕ-ਪੱਖੀ ਕੰਮਾਂ ਵੱਲ ਕਦੇ ਧਿਆਨ ਨਹੀਂ ਦਿੱਤਾ, ਪਰ ਮਾਨ ਸਰਕਾਰ ਹਰ ਵਰਗ ਦੀਆਂ ਭਾਵਨਾਵਾਂ ਦਾ ਸਤਿਕਾਰ ਕਰ ਰਹੀ ਹੈ। ਹਡਾਣਾ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਸ਼ਰਧਾਲੂਆਂ ਲਈ ਰਿਹਾਇਸ਼ ਤੇ ਵਧੀਆ ਖਾਣੇ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਬੱਸ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਲੋੜੀਂਦੀ ਵਸਤੂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਇਸ ਯੋਜਨਾ ਪ੍ਰਤੀ ਇੰਨਾ ਉਤਸ਼ਾਹ ਹੈ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨਾਂ ਲਈ ਜਾ ਰਹੀਆਂ ਹਨ। ਸਾਲ 2026 ਤੱਕ ਸਾਡਾ ਟੀਚਾ ਹੈ ਕਿ ਹਲਕਾ ਸਨੌਰ ਦੇ ਹਰ ਉਸ ਸ਼ਰਧਾਲੂ ਨੂੰ ਯਾਤਰਾ ਕਰਵਾਈ ਜਾਵੇ ਜੋ ਆਪਣੇ ਤੌਰ ਤੇ ਜਾਣ ਵਿਚ ਅਸਮਰੱਥ ਹੈ। ਇਸ ਮੌਕੇ ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਹਰਪ੍ਰੀਤ ਸਿੰਘ ਘੁੰਮਣ ਵਾਈਸ ਚੇਅਰਮੈਨ, ਜਸਪ੍ਰੀਤ ਸਿੰਘ ਮਾੜੂ ਮੈਨੇਜਰ ਤੀਰਥ ਯਾਤਰਾ ਯੋਜਨਾਂ, ਸ਼ਾਮ ਸਿੰਘ ਸ਼ਹਿਰੀ ਪ੍ਰਧਾਨ, ਜਸਬੀਰ ਕੌਰ ਕੌਂਸਲਰ, ਮਨਮੀਤ ਸਿੰਘ ਸਟੇਡੀਅਮ ਪ੍ਰਧਾਨ, ਯੁਵਰਾਜ ਕੌਂਸਲਰ, ਬਲਜੀਤ ਸਿੰਘ ਕੌਂਸਲਰ, ਬੱਬੂ ਕੌਂਸਲਰ, ਤਰਸੇਮ ਸਿੰਘ ਕੌਂਸਲਰ, ਤੇਜਿੰਦਰ ਢਿੱਲੋਂ ਕੌਂਸਲਰ, ਨਿਸ਼ਾਨ ਸਿੰਘ ਮੰਗਾ ਕੌਂਸਲਰ, ਅਮਨ ਸ਼ਾਦੀਪੁਰ ਹਲਕਾ ਕੋਆਰਡੀਨੇਟਰ, ਅਰਮਾਨ ਥਿੰਦ, ਪਾਰਟੀ ਦੇ ਸੀਨੀਅਰ ਆਗੂ, ਬਲਾਕ ਪ੍ਰਧਾਨ, ਵਲੰਟੀਅਰ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।