ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸੰਗਤ ਕੀਤੀ ਰਵਾਨਾ
ਪਿੰਡ ਨੀਲਪੁਰ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਕੀਤਾ ਰਵਾਨਾ
Publish Date: Wed, 01 Apr 2026 04:51 PM (IST)
Updated Date: Wed, 01 Apr 2026 04:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਅਧੀਨ ਪੈਂਦੇ ਵਾਰਡ ਨੰਬਰ 17 ਦੇ ਪਿੰਡ ਨੀਲਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸੰਗਤਾਂ ਦੀ ਬੱਸ ਨੂੰ ਰਵਾਨਾ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤਜਿੰਦਰ ਮਹਿਤਾ ਤੇ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਨੇ ਸ਼ਿਰਕਤ ਕੀਤੀ ਤੇ ਉਹਨਾਂ ਵੱਲੋਂ ਸੰਗਤਾਂ ਨਾਲ ਭਰੀ ਬੱਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਤਾਂ ’ਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤੀਰਥ ਯਾਤਰਾ ਸਕੀਮ ਦੇ ਤਹਿਤ ਪਿੰਡਾਂ ’ਚ ਕਈ ਜ਼ਰੂਰਤਮੰਦ ਵਿਅਕਤੀ ਜਿਹੜੇ ਆਰਥਿਕ ਤੰਗੀ ਜਾਂ ਕਿਸੇ ਹੋਰ ਕਾਰਨ ਯਾਤਰਾ ਉੱਤੇ ਨਹੀਂ ਜਾ ਸਕਦੇ ਸਨ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਆਪ ਹਲਕਾ ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਹਲਕਾ ਕੋਆਰਡੀਨੇਟਰ ਅਜੇ ਚੋਧਰੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ ਇੰਸਾ, ਰਿਤਨੇਸ਼ ਜਿੰਦਲ, ਸੀਨੀਅਰ ਆਗੂ ਨਿਸ਼ਾਨ ਸਿੰਘ ਚੋਹਾਨ ਸੈਦਖੇੜੀ, ਸਾਬਕਾ ਸਰਪੰਚ ਰਣਧੀਰ ਸਿੰਘ, ਯਾਤਰਾ ਕੋਆਰਡੀਨੇਟਰ ਤਰੁਣ ਸ਼ਰਮਾਂ ਸਮੇਤ ਹੋਰ ਪਤਵੰਤੇ ਆਗੂ ਮੋਜੂਦ ਸਨ।