ਮੁੱਖ ਮੰਤਰੀ ਰੈਲੀ ਲਈ ਪਟਿਆਲਾ ਦੀਆਂ ਸਮੁੱਚੀਆਂ ਵਾਰਡਾਂ ਤੋਂ ਬੱਸਾਂ ਰਵਾਨਾ
ਮੁੱਖ ਮੰਤਰੀ ਰੈਲੀ ਲਈ ਪਟਿਆਲਾ ਦੀਆਂ ਸਮੁੱਚੀਆਂ ਵਾਰਡਾਂ ਤੋਂ ਬੱਸਾਂ ਰਵਾਨਾ
Publish Date: Tue, 17 Mar 2026 06:34 PM (IST)
Updated Date: Tue, 17 Mar 2026 06:37 PM (IST)

ਫੋਟੋ 17ਪੀਟੀਐਲ: 29 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਵਿਖੇ ਕਰਵਾਈ ਗਈ ਰੈਲੀ ਦੇ ਲਈ ਪਟਿਆਲਾ ਸ਼ਹਿਰ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ’ਚ ਵੱਸਾਂ ਦਾ ਕਾਫਲਾ ਰਵਾਨਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਵਾਅਦੇ ਪੂਰੇ ਕਰ ਦਿੱਤੇ ਹਨ। ਅਤੇ ਸਮੁੱਚੇ ਸੂਬੇ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਇਕ ਹਜ਼ਾਰ ਤੇ ਅਨੁਸੂਚਿਤ ਵਰਗ ਨੂੰ 1500 ਰੁਪਈਆ, ਹਰ ਇੱਕ ਪਰਿਵਾਰ ਲਈ ਨੀਲੇ ਕਾਰਡਾਂ ਤੇ ਰਾਸ਼ਨ ਦੀ ਕਿੱਟ, 10 ਲੱਖ ਦਾ ਮੁਫਤ ਇਲਾਜ, 600 ਯੂਨਿਟ ਫਰੀ ਸਮੇਤ ਹੋਰ ਬਹੁਤ ਸਾਰੇ ਜਿਹੇ ਕਾਰਜ ਹਨ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ। ਇਸ ਲਈ ਇਹਨਾਂ ਕਾਰਜਾਂ ਤੋਂ ਖੁਸ਼ ਹੋ ਕੇ ਲੋਕ ਖੁਦ ਆਪ ਰੈਲੀਆਂ ਦੇ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਜੋ ਲੋਕਾਂ ਲਈ ਕਾਰਜ ਕੀਤੇ ਜਾ ਰਹੇ ਹਨ। ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹ ਆਪਣੇ ਆਪ ਵਿੱਚ ਲਾ ਮਿਸਾਲ ਹਨ। ਇਸ ਮੌਕੇ ਕੌਂਸਲਰ ਅੰਮ੍ਰਿਤਪਾਲ ਸਿੰਘ ਪਾਲੀ, ਸਾਗਰ ਵਾਰਡ ਨੰਬਰ 52, ਰਿੱਕੀ ਸੂਲਰ ਵਾਰਡ ਨੰਬਰ 37, ਹਰਮਨ ਸੰਧੂ ਵਾਰਡ ਨੰਬਰ 50, ਗੁਰਪ੍ਰੀਤ ਗੁਰੀ ਵਾਰਡ ਨੰਬਰ 40 ਇੰਚਾਰਜ ਵੀ ਮੌਜੂਦ ਸਨ।