ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 43ਵੀਂ ਬੱਸ ਰਵਾਨਾ
ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 43ਵੀਂ ਬੱਸ ਰਵਾਨਾ
Publish Date: Sun, 08 Feb 2026 04:16 PM (IST)
Updated Date: Sun, 08 Feb 2026 04:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ, ਗੁੜ ਮੰਡੀ ਵਿਚ ਜੈ ਮਾਤਾ ਨੈਣਾ ਦੇਵੀ ਕਲੱਬ ਵੱਲੋਂ ਸ਼ਰਧਾਲੂਆਂ ਨੂੰ ਮਾਤਾ ਨੈਣਾ ਦੇਵੀ ਦੇ ਪਾਵਨ ਦਰਸ਼ਨਾਂ ਲਈ 43ਵੀਂ ਬੱਸ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆਸ਼ੀਸ਼ ਕਪੂਰ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ। ਬੱਸ ਰਵਾਨਗੀ ਸਮੇਂ ਸ਼ਰਧਾਲੂਆਂ ਨੇ ਮਾਤਾ ਨੈਣਾ ਦੇਵੀ ਦੇ ਜੈਕਾਰਿਆਂ ਨਾਲ ਪੂਰੇ ਇਲਾਕੇ ਨੂੰ ਭਕਤੀਮਈ ਮਾਹੌਲ ਵਿਚ ਰੰਗ ਦਿੱਤਾ। ਕਪੂਰ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਸਮਾਜ ਵਿਚ ਆਸਥਾ, ਏਕਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਆਸ਼ੀਸ਼ ਕਪੂਰ ਨੇ ਕਿਹਾ ਕਿ ਜੈ ਮਾਤਾ ਨੈਣਾ ਦੇਵੀ ਕਲੱਬ ਲੰਮੇ ਸਮੇਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਸ਼ਰਧਾਲੂਆਂ ਨੂੰ ਮਾਤਾ ਦੇ ਦਰਸ਼ਨਾਂ ਲਈ ਲੈ ਕੇ ਜਾ ਰਿਹਾ ਹੈ, ਜੋ ਇਕ ਸਰਾਹਣਯੋਗ ਸੇਵਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਸਮਾਜ ਨੂੰ ਧਰਮ ਤੇ ਸੰਸਕ੍ਰਿਤੀ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕਰ ਰਹੀ ਹੈ ਅਤੇ ਅਜਿਹੇ ਆਯੋਜਨਾਂ ਨਾਲ ਲੋਕਾਂ ਵਿਚ ਆਧਿਆਤਮਿਕ ਜਾਗਰੂਕਤਾ ਵਧਦੀ ਹੈ। ਇਸ ਮੌਕੇ ਕਲੱਬ ਦੇ ਪ੍ਰਮੁੱਖ ਮੈਂਬਰ ਕ੍ਰਿਸ਼ਨ ਕੁਮਾਰ ਸਿੰਗਲਾ, ਪੁਨੀਤ ਚਾਵਲਾ (ਹਨੀ) ਤੇ ਵਿਨੋਦ ਸੂਦ ਨੇ ਦੱਸਿਆ ਕਿ ਯਾਤਰਾ ਦੌਰਾਨ ਸਾਰੇ ਸ਼ਰਧਾਲੂਆਂ ਲਈ ਮੁਫ਼ਤ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦੀ ਵੀ ਵਿਵਸਥਾ ਕੀਤੀ ਜਾਂਦੀ ਹੈ। ਆਸ਼ੀਸ਼ ਕਪੂਰ ਨੇ ਕਿਹਾ ਕਿ ਨਿਸ਼ਕਾਮ ਸੇਵਾ ਹੀ ਸੱਚੀ ਭਗਤੀ ਦਾ ਪ੍ਰਤੀਕ ਹੈ ਅਤੇ ਸੰਸਥਾ ਵੱਲੋਂ ਕੀਤਾ ਜਾ ਰਿਹਾ ਇਹ ਕੰਮ ਸਮਾਜ ਲਈ ਪ੍ਰੇਰਣਾਦਾਇਕ ਉਦਾਹਰਨ ਹੈ। ਆਸ਼ੀਸ਼ ਕਪੂਰ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅਜਿਹੇ ਧਾਰਮਿਕ ਆਯੋਜਨਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਸਮਾਜਕ ਏਕਤਾ ਅਤੇ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੁੰਦਾ ਹੈ। ਇਸ ਮੌਕੇ ਜਤਿੰਦਰ ਸ਼ਰਮਾ (ਭੋਲਾ), ਰਾਕੇਸ਼ ਚਾਵਲਾ, ਰਾਕੇਸ਼ ਸਹਿਗਲ, ਅਜੈ ਕੁਮਾਰ ਸਿੰਗਲਾ, ਚੰਦਨ ਗਰੋਵਰ, ਜਤਿੰਦਰ ਬੰਸਲ (ਮੋਨੂ), ਰਾਮਚੰਦ ਗੁਪਤਾ, ਨਰੇਸ਼ ਕੁਮਾਰ ਚਾਵਲਾ, ਰਾਜੇਸ਼ ਵਰਮਾ, ਆਸ਼ੀਸ਼ ਵਰਮਾ, ਹਿਤੇਸ਼ ਪਾਂਧੀ, ਸਾਹਿਲ ਖੰਨਾ, ਆਸ਼ੁ ਭਾਰਦਵਾਜ ਸਮੇਤ ਹੋਰ ਸ਼ਰਧਾਲੂ ਹਾਜ਼ਰ ਰਹੇ।