- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਵਾਮਨ ਭਗਵਾਨ ਮੰਦਿਰ ਤੇ ਸਰੋਵਰ ਨੂੰ ਬਚਾਉਣ ਲਈ ਭੁੱਖ ਹੜਤਾਲ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵੰਦੇ ਮਾਤਰਮ ਦਲ ਤੇ ਸਨਾਤਨੀਆਂ ਦੇ ਮੰਦਿਰ ਬਚਾਓ ਸੰਘਰਸ਼ ਨੂੰ ਪਟਿਆਲਾ ਸ਼ਹਿਰ ਦੀਆਂ 50 ਤੋਂ ਵੱਧ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਪਹਿਲੇ ਦਿਨ ਹੀ ਮਿਲਿਆ ਭਰਮਾ ਹੁੰਗਾਰਾ। ਪਿਛਲੇ ਦਸੰਬਰ 2014 ਤੋਂ ਦਲ ਵੱਲੋਂ ਪਵਿੱਤਰ ਸਰੋਵਰ ਅਤੇ ਇਤਿਹਾਸਿਕ ਧਾਰਮਿਕ ਧਰੋਹਰ ਪ੍ਰਾਚੀਨ ਸ਼੍ਰੀ ਵਾਮਨ ਅਵਤਾਰ ਮੰਦਰ ਦੀ ਖਸਤਾਹਾਲ ਤਰਸਯੋਗ ਹਾਲਤ ਨੂੰ ਸਹੀ ਕਰਨ ਵਾਸਤੇ ਪਟਿਆਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਅੱਗੇ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ। ਬੜੀ ਵਾਰ ਧਰਨਾ ਪ੍ਰਦਰਸ਼ਨ ਅਤੇ 2016 ਵਿਚ ਮਰਨ ਵਰਤ ਤੱਕ ਕੀਤੇ ਗਏ। ਪਰ ਕਿਸੇ ਵੀ ਸਰਕਾਰ ਨੇ ਹਿੰਦੂ ਧਰਮ ਦੀ ਇਸ ਧਰੋਹਰ ਵੱਲ ਬਿਲਕੁਲ ਵੀ ਧਿਆਨ ਨਾ ਦਿੱਤਾ । ਸੰਘਰਸ਼ ਕਰ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਵਿਚ ਸਭ ਤੋਂ ਵੱਡੀ ਅਣਦੇਖੀ ਪਟਿਆਲਾ ਦਾ ਲੋਕਲ ਪ੍ਰਸ਼ਾਸਨ ਕਰ ਰਿਹਾ ਕਿਉਂਕਿ 2025 ਵਿਚ 421.81 ਲੱਖ ਰੁਪਏ ਦਾ ਐਸਟੀਮੇਟ ਬਣਾਕੇ ਭਰੋਸਾ ਦਿੱਤਾ ਗਿਆ ਸੀ ਪਰ ਉਹ ਕਾਗ਼ਜ਼ ਅੱਜ ਵੀ ਸਰਕਾਰੀ ਅਲਮਾਰੀਆਂ ਦੀ ਮਿੱਟੀ ਖ਼ਾਹ ਰਿਹਾ ਹੈ। ਇਸ ਕਰਕੇ ਵਾਦਿਆਂ ਤੇ ਲਾਰਿਆਂ ਤੋਂ ਅੱਕੇ ਵੰਦੇ ਮਾਤਰਮ ਦਲ ਤੇ ਸ਼ਹਿਰ ਦੀਆਂ 50 ਤੋਂ ਵੱਧ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਜਿਸ ਦੀ ਸ਼ੁਰੂਵਾਤ 8 ਫਰਵਰੀ ਨੂੰ ਪੰਜ ਸ਼ਰਧਾਲੂਆਂ ਅਨੁਰਾਗ ਸ਼ਰਮਾ, ਸੁਸ਼ੀਲ ਨਈਅਰ, ਵਰੁਣ ਜਿੰਦਲ, ਵਰਿੰਦਰ ਖੰਨਾ ਅਤੇ ਧੀਰਜ ਗੋਈਲ ਵੱਲੋਂ ਭਗਵਾਨ ਭੋਲੇ ਨਾਥ ਤੇ ਵਾਮਨ ਭਗਵਾਨ ਜੀ ਤੋਂ ਆਸ਼ੀਰਵਾਦ ਲੈ ਕੇ ਕੀਤੀ ਗਈ। ਜਾਣਕਾਰੀ ਦਿੰਦਿਆਂ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਜਿਥੇ ਅੰਦੋਲਨ ਨੂੰ ਪਟਿਆਲਾ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਸਾਥ ਮਿਲ ਰਿਹਾ ਹੈ ਉੱਥੇ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸਾਥ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਤ ਸਮਾਜ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਸ਼ੀਰਵਾਦ ਦਿੱਤਾ ਹੈ, ਕਿਉਂਕਿ ਇਹ ਕਿਸੇ ਦੀ ਨਿੱਜੀ ਲੜਾਈ ਨਹੀਂ ਬਲਕਿ ਵਿਸ਼ਨੂੰ ਭਗਵਾਨ ਜੀ ਦੇ ਪੰਜਵੇਂ ਅਵਤਾਰ ਵਾਮਨ ਦੇਵਤਾ ਜੀ ਦੇ ਵਿਸ਼ਵ ਪ੍ਰਸਿੱਧ ਇਤਿਹਾਸਿਕ ਅਤੇ ਧਾਰਮਿਕ ਮੰਦਿਰ ਅਤੇ ਸਰੋਵਰ ਨੂੰ ਬਚਾਉਣ ਦਾ ਸੰਘਰਸ਼ ਹੈ। ਇਸ ਲਈ ਹਰ ਸਨਾਤਨੀ ਤੇ ਧਰਮ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ ਇਸ ਅੰਦੋਲਨ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਇਥੇ ਹੀ ਦੱਸ ਦਈਏ ਕਿ 9 ਫਰਵਰੀ ਨੂੰ ਸਿੱਖ ਭਾਈਚਾਰੇ ’ਚੋਂ ਪੰਜ ਸ਼ਰਧਾਲੂਆਂ ਵੱਲੋਂ ਭੁੱਖ ਹੜਤਾਲ ਕਰ ਕੇ ਸਪੋਰਟ ਕੀਤੀ ਜਾਵੇਗੀ। ਮੰਚ ਤੋਂ ਬੋਲਦੇ ਹੋਏ ਬਹੁਤ ਸਾਰੇ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹ ਧਰਨਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਹਿੰਦੂ ਧਰਮ ਦੀ ਅਣਦੇਖੀ ਕਰਨ ਵਾਲੀ ਸਰਕਾਰ ਨੂੰ ਬਹੁਤ ਮਹਿੰਗਾ ਪਊਗਾ, ਕਿਉਂਕਿ ਇਹ ਸਿੱਧੇ ਤੌਰ ’ਤੇ ਸਨਾਤਨ ਧਰਮ ਨਾਲ ਵਿਤਕਰਾ ਹੈ ਕਿਉਂਕਿ ਸਨਾਤਨ ਧਰਮ ਦੀ ਇਹ ਵਡਮੁੱਲੀ ਧਰੋਹਰ ਨੂੰ ਤਬਾਹ ਕਰਨ ਦੀ ਇਕ ਸਾਜ਼ਿਸ਼ ਹੈ ਕਿਉਂਕਿ ਸਰਕਾਰ ਵੱਡੇ ਵੱਡੇ ਵਾਅਦੇ ਅਤੇ ਮਸ਼ਹੂਰੀਆਂ ਕਰ ਰਹੀ ਹੈ ਕਿ ਅਸੀਂ ਵਿਕਾਸ ਕਾਰਜਾਂ ਤੇ ਕਰੋੜਾਂ, ਅਰਬਾਂ ਰੁਪਏ ਖਰਚ ਰਹੇ ਹਨ ਫਿਰ ਚਾਰ ਪੰਜ ਕਰੋੜ ਰੁਪਇਆ ਖਰਚ ਕੇ ਇਸ ਇਤਿਹਾਸਕ ਧਰੋਹਰ ਨੂੰ ਕਿਉਂ ਨਹੀਂ ਬਚਾਇਆ ਜਾ ਰਿਹਾ। ਅੱਜ ਸਾਥ ਦੇਣ ਲਈ ਪਹੁੰਚੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਸ਼੍ਰੀ ਸਨਾਤਨ ਧਰਮ ਮਹਾਵੀਰ ਸੇਵਾ ਦਲ, ਰਾਜੇਸ਼ਵਰੀ ਸੇਵਾ ਦਲ, ਸ਼ਕਤੀ ਸੇਵਾ ਦਲ, ਨਿਸ਼ਕਾਮ ਸੇਵਾ ਦਲ, ਕਾਰ ਬਾਜ਼ਾਰ ਐਸੋਸੀਏਸ਼ਨ, ਰਾਸ਼ਟਰੀ ਜਯੋਤੀ ਕਲਾ ਮੰਚ, ਧਰਮੋ ਰਕਸ਼ਿਤ ਰਕਸ਼ਤੇ ਦਲ, ਮੰਦਰ ਸ਼ਿਵਲਿਆ ਗੁਜਰਾਤੀਆਂ, ਸ਼੍ਰੀ ਭੂਤਨਾਥ ਮੰਦਰ, ਹਰਹਰ ਮਹਾਦੇਵ ਜੋੜਾ ਸੇਵਾ ਦਲ, ਰਸਟਰੀਏ ਗਊ ਰਕਸ਼ਾ ਦਲ, ਭਾਰਤੀ ਵਿਕਾਸ ਪ੍ਰੀਸ਼ਦ, ਖਾਟੁ ਸ਼ਿਆਮ ਸੇਵਾ ਦਲ ਸਨੌਰ, ਸ਼੍ਰੀ ਬ੍ਰਾਹਮਣ ਸਭਾ, ਇਸ ਤੋਂ ਇਲਾਵਾ ਹੋਰ ਬਹੁਤ ਜਥੇਬੰਦੀਆਂ ਨੇ ਹੌਂਸਲਾ ਵਧਾਇਆ।