ਰਜਵਾਹੇ ਤੇ ਬਣਿਆ ਪੁਲ ਲੋਕਾਂ ਲਈ ਮੁਸੀਬਤ ਦਾ ਸਬੱਬ
ਰਜਵਾਹੇ ਤੇ ਬਣਿਆ ਪੁਲ ਲੋਕਾਂ ਲਈ ਮੁਸੀਬਤ ਦਾ ਸਬੱਬ
Publish Date: Tue, 10 Feb 2026 05:07 PM (IST)
Updated Date: Wed, 11 Feb 2026 04:03 AM (IST)

ਪੱਤਰ ਪ੍ਰੇਰਰ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਰੋੜੇਵਾਲਾ ਵਿਖੇ ਕੋਟੜਾ ਰਜਵਾਹਾ ’ਤੇ ਜੋ ਪੁਲ ਬਣਾਇਆ ਗਿਆ ਹੈ ਉਹ ਲੋਕਾਂ ਲਈ ਸਹੂਲਤ ਦੀ ਥਾਂ ਮੁਸੀਬਤਾਂ ਦਾ ਸਬੱਬ ਬਣ ਗਿਆ ਹੈ। ਕਿਉਂਕਿ ਇਸ ਪੁਲ ਉੱਤੇ ਢਾਲ ਦੇਣ ਦੀ ਥਾਂ ਇਕਦਮ ਉੱਚਾਈ ਕਰ ਦਿੱਤੀ ਹੈ। ਜਿਸ ਨਾਲ ਵਾਹਨਾਂ ਨੂੰ ਅੱਗੋਂ ਆ ਰਹੇ ਵ੍ਹੀਕਲ ਦਾ ਪਤਾ ਨਹੀਂ ਚੱਲਦਾ ਤੇ ਕਈ ਨੀਵੀਆਂ ਗੱਡੀਆਂ ਦਾ ਹਿੱਸਾ ਵੀ ਪੁਲ ਦੀ ਢੱਡਰੀ ਉੱਤੇ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਮੁਸ਼ਕਲ ਸਬੰਧੀ ਪਿੰਡ ਰੋੜੇਵਾਲਾ ਦੇ ਤਾਰਾ ਸਿੰਘ, ਬੀਰਾ ਸਿੰਘ, ਜੱਗੀ ਸਿੰਘ, ਹਰਮੇਲ ਸਿੰਘ, ਸਾਬਕਾ ਮੈਂਬਰ ਮਿੱਠੂ ਸਿੰਘ, ਜੀਤ ਸਿੰਘ, ਸੁਖਦੇਵ ਸਿੰਘ, ਪ੍ਰੀਤ ਸਿੰਘ, ਕਾਲਾ ਸਿੰਘ, ਡਾ.ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਬਣਾਏ ਇਸ ਪੁੱਲ ਦੀ ਢਾਲ ਦੂਰੋਂ ਦੇਣੀ ਬਣਦੀ ਸੀ ਜੋ ਦਿੱਤੀ ਨਹੀਂ ਗਈ। ਇਸ ਕਾਰਨ ਇਹ ਪੁਲ ਇਕਦਮ ਉੱਚਾ ਕਰ ਦਿੱਤਾ ਗਿਆ ਹੈ। ਉਪਰੋਕਤ ਵਿਅਕਤੀਆਂ ਨੇ ਦੱਸਿਆ ਕਿ ਸਰਕਾਰ ਨੇ ਇਹ ਪੁੱਲ ਲੋਕਾਂ ਦੀ ਸਹੂਲਤ ਲਈ ਬਣਾਇਆ ਹੈ ਪ੍ਰੰਤੂ ਇਹ ਪੁਲ ਬਣਨ ਨਾਲ ਸਾਡੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਉਂਕਿ ਬਲਦ ਰੇਹੜੀ ਜਾਂ ਕੋਈ ਹੋਰ ਛੋਟਾ ਸਾਧਨ ਇਸ ਪੁਲ ’ਤੇ ਚੜ੍ਹ ਨਹੀਂ ਸਕਦਾ। ਜੇਕਰ ਚੜ੍ਹ ਜਾਂਦਾ ਹੈ ਤਾਂ ਇਕਦਮ ਥੱਲੇ ਨਿਮਾਣ ਹੋਣ ਕਾਰਨ ਖੇਤਾਂ ਜਾਂ ਖਤਾਨਾ ਵਿਚ ਉਤਰਨ ਦਾ ਡਰ ਨਿਰੰਤਰ ਬਣਿਆ ਰਹਿੰਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਇਸ ਪੁਲ ਦੇ ਦੋਵੇਂ ਪਾਸੇ 200 ਫੁੱਟ ਤੱਕ ਲੇਬਲ ਬਣਾ ਕੇ ਢਾਲ ਇਕਸਾਰ ਕੀਤੀ ਜਾਵੇ ਅਤੇ ਇਸ ਦੀ ਚੜ੍ਹਾਈ ਖ਼ਤਮ ਕੀਤੀ ਜਾਵੇ।