ਦੂਸਰਾ ਵਿਸ਼ਾਲ ਮਹਾਦਾਨ ਖੂਨਦਾਨ ਕੈਂਪ ਲਗਾਇਆ
ਦੂਸਰਾ ਵਿਸਾਲ ਮਹਾਦਾਨ ਖੂਨਦਾਨ ਕੈਂਪ ਲਗਾਇਆ
Publish Date: Mon, 02 Feb 2026 04:50 PM (IST)
Updated Date: Mon, 02 Feb 2026 04:52 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649 ਜਨਮ ਦਿਹਾੜੇ ਨੂੰ ਸਮਰਪਿਤ ਆਜ਼ਾਦ ਯੂਥ ਕਲੱਬ ਪਿੰਡ ਘਮਰੋਦਾ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਦੂਸਰਾ ਵਿਸਾਲ ਮਹਾਦਾਨ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਕੈਪੀਥਲ ਬਲੱਡ ਸੈਟਰ ਪਟਿਆਲਾ ਦੀ ਟੀਮ ਡਾ. ਪਰਮਜੀਤ ਸਿੰਘ ਜਾਗੋ ਸਮੇਤ ਪਹੁੰਚੀ। ਕੈਂਪ ਵਿਚ 32 ਵਲੰਟੀਅਰ ਸਾਥੀਆ ਨੇ ਖ਼ੂਨਦਾਨ ਦਿੱਤਾ। ਇਸ ਦੇ ਨਾਲ ਹੀ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀ ਪਿਛਲੇ ਕਈ ਸਾਲਾਂ ਤੋਂ ਸਾਮਾਜ ਦੇ ਖੇਤਰ ਵਿਚ ਆਪਣੇ ਕਲੱਬ ਦੀ ਟੀਮ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਹਾ ਜਿਵੇਂ ਕਿ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ, ਫ੍ਰੀ ਦਵਾਈਆਂ, ਖੂਨਦਾਨ ਕੈਂਪ, ਪਿੰਡ ਦੀ ਸਾਫ ਸਫਾਈ,ਨਸਿਆ ਖ਼ਿਲਾਫ ਨਾਅਰੇਬਾਜ਼ੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆ ਰਹੇ ਹੈ। ਸੋ ਕਲੱਬ ਦੇ ਅਹੁਦੇਦਾਰਾਂ ਵੱਲੋਂ ਵਲੰਟੀਅਰ ਸਾਥੀਆਂ ਨੂੰ ਸਰਟੀਫਿਕੇਟ ਮੈਡਲਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਮੁੱਖ ਬੁਲਾਰੇ ਵੱਖ-ਵੱਖ ਪਿੰਡਾਂ ਤੋਂ ਆਈਆਂ ਸ਼ਖ਼ਸੀਅਤਾਂ ਦਾ ਗੁਰੂ ਜੀ ਦੀਆਂ ਫੋਟੋਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਦੇ ਕੈਂਪ ਸੰਸਥਾਵਾਂ ਸੁਸਾਇਟੀਆਂ, ਕਲੱਬਾਂ, ਗ੍ਰਾਮ ਪੰਚਾਇਤਾਂ ਨੂੰ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿਚ ਕਰਵਾਉਣੇ ਚਾਹੀਦੇ ਹਨ। ਸੋ ਕਲੱਬ ਦੇ ਪ੍ਰਧਾਨ ਹਰਪ੍ਰੀਤ ਜੀ ਨੇ ਦੱਸਿਆ ਕਿ ਅਸੀ ਇਸ ਤਰ੍ਹਾਂ ਦੇ ਉਪਰਾਲੇ ਵੱਧ ਚੜ੍ਹ ਕੇ ਕਰਦੇ ਰਹਾਂਗੇ। ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ. ਪ੍ਰਧਾਨ ਸੰਦੀਪ ਕੋਟੀ ਨੇ ਆਪਣੀ ਹਾਜ਼ਰੀ ਲਗਵਾਈ, ਜਿਹੜੇ ਵਲੰਟੀਅਰ ਸਾਥੀਆ ਨੇ ਖ਼ੂਨਦਾਨ ਦਾਨ ਕੀਤਾ। ਉਨ੍ਹਾਂ ਵਾਸਤੇ ਜੂਸ,ਬਨਾਣਾ,ਕੇਲੇ ਬਿਸਕੁਟ ਦੁੱਧ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕਿ ਉਨ੍ਹਾਂ ਵਿਚ ਦੁਬਾਰਾ ਖੂਨ ਦਾ ਸਰਕਲ ਪੂਰਾ ਹੋ ਸਕੇ। ਇਸ ਦੇ ਨਾਲ ਹੀ ਹਰਮੇਸ ਸਿੰਘ ਹਿਆਣਾ, ਰਣਦੀਪ ਸਿੰਘ, ਸੁਖਮਨ ਸਿੰਘ, ਵਿਸ਼ਾਲਦੀਪ ਸਿੰਘ, ਰਿੰਕੂ ਮੰਡੇਰ, ਦਰਸ਼ਨ ਕੰਪਿਊਟਰ, ਮਨੀ ਰੋਹਟੀ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਬਲਕਾਰ ਸਿੰਘ, ਅਮਰਵੀਰ, ਹਰਮਨ ਕਾਲੀ, ਹਿੰਮਤ ਰਾਜ, ਸਿਮਰਨਜੀਤ, ਮਨੀ, ਤੇਜਿੰਦਰ ਸਰਪੰਚ ਖੇੜੀ, ਗੁਰੀ ਕੀਮਤੀ, ਜੋਗਿੰਦਰ ਸਿੰਘ, ਕੇਸ਼ੀਅਰ ਰਾਮਪਾਲ, ਹਰਜਿੰਦਰ ਹੈਪੀ, ਬਲਕਾਰ ਸਿੰਘ ਨਾਭਾ, ਗੁਰਮੀਤ ਕੌਰ ਟੌਡਰਵਾਲ, ਸਹਿਯੋਗ ਨਹਿਰੂ ਯੁਵਾ ਕੇਂਦਰ ਪਟਿਆਲਾ ਅਤੇ ਦੀਪੂ ਆਦਿ ਹਾਜ਼ਰ ਸਨ।