ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ : ਵਿਰਕ
ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ -ਰਾਜਿੰਦਰ ਸਿੰਘ ਵਿਰਕ
Publish Date: Thu, 01 Jan 2026 04:49 PM (IST)
Updated Date: Thu, 01 Jan 2026 04:50 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗਡ਼੍ਹ ਸਬੰਧਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਦੇਵੀਗਡ਼੍ਹ ਵਿਖੇ ਖੂਨਦਾਨ ਕੈਂਪ ਲਾਇਆ। ਖੂਨਦਾਨ ਕੈਂਪ ਦਾ ਰਸਮੀ ਉਦਘਾਟਨ ਰਾਜਿੰਦਰ ਸਿੰਘ ਵਿਰਕ ਅਕਾਲੀ ਦਲ ਹਲਕਾ ਸਨੌਰ ਨੇ ਖੁਦ ਖੂਨਦਾਨ ਕਰਕੇ ਕੀਤਾ। ਇਹ ਖੂਨਦਾਨ ਕੈਂਪ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਖੂਨਦਾਨ ਕੈਂਪ ਵਿਚ ਜਸਵਿੰਦਰ ਸਿੰਘ, ਪੱਪੂ ਸਿੰਘ, ਗੁਰਮੁੱਖ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ, ਅਮਰੀਕ ਸਿੰਘ, ਮੋਹਨ ਸਿੰਘ, ਹਰਵਿੰਦਰ ਸਿੰਘ, ਹੈਪੀ, ਵਿਸ਼ਾਲ ਸਿੰਘ, ਲਖਵਿੰਦਰ ਸਿੰਘ ਫੌਜੀ, ਹਰੀਸ ਜੋਸ਼ੀ, ਕੁਲਵੰਤ ਸਿੰਘ, ਕਾਰਤਿਕ ਤੇ ਗੁਰਦੀਪ ਸਿੰਘ ਸਮੇਤ 30 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਵਿਰਕ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਸਨੌਰ ਨੇ ਕਿਹਾ ਕਿ ਦਸਮੇਸ਼ ਪਿਤਾ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ ਹੈ। ਇਸ ਮੌਕੇ ਰਾਜਿੰਦਰ ਸਿੰਘ ਵਿਰਕ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਲੋਕ ਸਿੰਘ ਬਾਬਾ ਜੀ ਬਹਿਰੂ, ਦਵਿੰਦਰ ਸਿੰਘ, ਪਿਆਰਾ ਸਿੰਘ, ਗੋਲਡੀ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਕਰਮਵੀਰ ਸਿੰਘ ਰਾਣਾ ਆਗੂ ਮੌਜੂਦ ਸਨ।