ਪਰਸ਼ੂਰਾਮ ਜਯੰਤੀ ਮੌਕੇ ਖੂਨਦਾਨ ਕੈਂਪ 19 ਨੂੰ
ਪਰਸ਼ੂਰਾਮ ਜਯੰਤੀ ਮੌਕੇ ਖੂਨਦਾਨ ਕੈਂਪ 19 ਨੂੰ
Publish Date: Thu, 16 Apr 2026 04:15 PM (IST)
Updated Date: Fri, 17 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪ੍ਰਾਚੀਨ ਸ਼੍ਰੀ ਸ਼ਿਵ ਦੁਰਗਾ ਮੰਦਰ ਕਮੇਟੀ ਤੇ ਕਾਂਵੜ ਸੰਘ ਵੱਲੋਂ ਭਗਵਾਨ ਪਰਸ਼ੂਰਾਮ ਜਯੰਤੀ ਦੇ ਸ਼ੁੱਭ ਮੌਕੇ ਤੇ 19 ਅਪ੍ਰੈਲ ਨੂੰ ਵਿਸ਼ਾਲ ਖੂਨਦਾਨ ਕੈਂਪ ਮੰਦਰ ਵਿਚ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਅੱਛੀ, ਮਾ. ਸੁਖਦਰਸ਼ਨ ਸ਼ਰਮਾ, ਮੁੱਖ ਸੇਵਾਦਾਰ ਮੋਨੂੰ ਸ਼ਰਮਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਐਡਵੋਕੇਟ ਗੌਰਵ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ ਸੰਗਰੂਰ ਹੋਣਗੇ। ਇਸ ਕੈਂਪ ਵਿਚ ਸਰਕਾਰੀ ਹਸਪਤਾਲ ਸੰਗਰੂਰ ਦੀ ਬਲੱਡ ਬੈਂਕ ਟੀਮ ਪਹੁੰਚ ਰਹੀ ਹੈ। ਪ੍ਰਧਾਨ ਅਸ਼ਵਨੀ ਅੱਛੀ ਨੇ ਕਿਹਾ ਕਿ ਖੂਨਦਾਨ ਬਹੁਤ ਵੱਡਾ ਦਾਨ ਹੁੰਦਾ ਹੈ ਜਿਸ ਨਾਲ ਅਣਮੁੱਲੀਆਂ ਜਿੰਦਾ ਬਚਾਈਆਂ ਜਾ ਸਕਦੀਆਂ ਹਨ।