ਮਨੁੱਖਤਾ ਦੇ ਭਲੇ ਲਈ 10 ਵਲੰਟੀਅਰਾਂ ਨੇ ਕੀਤਾ ਖੂਨਦਾਨ
ਮਨੁੱਖਤਾ ਦੇ ਭਲੇ ਲਈ 10 ਵਲੰਟੀਅਰਾਂ ਨੇ ਕੀਤਾ ਖੁਨਦਾਨ
Publish Date: Mon, 02 Feb 2026 06:02 PM (IST)
Updated Date: Mon, 02 Feb 2026 06:04 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜਾ : ਸ੍ਰੀ ਗੁਰੂ ਰਵਿਦਾਸ ਸਭਾ ਕਰਹਾਲੀ ਸਾਹਿਬ ਵੱਲੋਂ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਕਰਹਾਲੀ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ਗਲੋਬਲ ਆਈਕੋਨ ਅਵਾਰਡੀ ਡਾ.ਇਕਬਾਲ ਸਿੰਘ ਮੈਡੀਕਲ ਕਾਲਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਸ਼ਿਰਕਤ ਕੀਤੀ। ਇਹ ਖੂਨਦਾਨ ਕੈਂਪ ਡਾ.ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਖੂਨਦਾਨ ਕੈਂਪ ਵਿਚ ਮਾਸਟਰ ਅਵਤਾਰ ਸਿੰਘ, ਗੁਰਸੇਵਕ ਸਿੰਘ,ਨਿਰਮਲ ਸਿੰਘ,ਗੁਰਲਾਲ ਸਿੰਘ, ਟਹਿਲ ਸਿੰਘ, ਹਾਕਮ ਸਿੰਘ, ਬਿੱਟੂ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਕੌਰ ਤੇ ਅਮਨਦੀਪ ਕੌਰ ਸਮੇਤ 18 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ.ਇਕਬਾਲ ਸਿੰਘ ਨੇ ਕਿਹਾ ਕਿ ਅਨਮੋਲ ਜ਼ਿੰਦਗੀਆਂ ਬਚਾਉਣ ਲਈ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ। ਪ੍ਰਧਾਨ ਜਸਵੀਰ ਸਿੰਘ ਵੱਲੋਂ ਸਮੂਹ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ, ਮੈਡਲ ਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਮਾਣਾ ਹਲਕਾ ਇੰਚਾਰਜ ਕਾਕਾ ਰਜਿੰਦਰ ਸਿੰਘ,ਸੁਰਜੀਤ ਸਿੰਘ ਰੱਖੜਾ,ਗੁਰਸ਼ਰਨ ਕੌਰ ਰੰਧਾਵਾ, ਬੀਬਾ ਜੈਇੰਦਰ ਕੌਰ ਭਾਜਪਾ, ਸੰਦੀਪ ਸਿੰਗਲਾ, ਸੁਰਿੰਦਰ ਸਿੰਘ ਖੇੜਕੀ,ਸੰਤ ਸ੍ਰੋਮਣੀ ਗੁਰੂ ਰਵਿਦਾਸ ਕਮੇਟੀ ਮਿਸਨ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ, ਸਰਪੰਚ ਅਵਤਾਰ ਸਿੰਘ,ਮਲਕੀਤ ਸਿੰਘ,ਪੰਚ ਸੇਰੂ ਰਾਮ, ਡਾ.ਮਨਦੀਪ ਸਿੰਘ,ਹੈੱਡ ਗ੍ਰੰਥੀ ਭਾਈ ਸਤਪਾਲ ਸਿੰਘ,ਗ੍ਰੰਥੀ ਭਾਈ ਰਣਜੀਤ ਸਿੰਘ ਤੇ ਪਾਲਾ ਸਿੰਘ ਆਦਿ ਹਾਜ਼ਰ ਸੀ।