20ਵਾਂ ਖ਼ੂਨਦਾਨ ਕੈਂਪ ’ਚ 75 ਯੂਨਿਟ ਖ਼ੂਨ ਇਕੱਤਰ
20ਵਾਂ ਖ਼ੂਨਦਾਨ ਕੈਂਪ ਵਿਚ 75 ਯੂਨਿਟ ਖ਼ੂਨ ਇਕੱਤਰ
Publish Date: Mon, 02 Feb 2026 04:27 PM (IST)
Updated Date: Mon, 02 Feb 2026 04:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਪ੍ਰੈੱਸ ਕਲੱਬ ਰਜਿ.ਰਾਜਪੁਰਾ ਵੱਲੋਂ ਸ਼ਹੀਦ ਪੱਤਰਕਾਰ ਭੋਲਾ ਨਾਥ ਮਾਸੂਮ ਦੀ ਯਾਦ ਵਿਚ 20ਵਾਂ ਵਿਸ਼ਾਲ ਖ਼ੂਨਦਾਨ ਕੈਂਪ ਰੋਟਰੀ ਭਵਨ ਰਾਜਪੁਰਾ ਵਿਚ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਗਗਨ, ਚੇਅਰਮੈਨ ਜਗਨੰਦਨ ਗੁਪਤਾ ਤੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਿੱਠਾ ਦੀ ਸਾਂਝੀ ਅਗਵਾਈ ਵਿਚ ਸਮੂਹ ਪੱਤਰਕਾਰਾਂ ਦੇ ਸਹਿਯੋਗ ਨਾਲ ਲਗਵਾਇਆ ਗਿਆ। ਕੈਂਪ ’ਚ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੀ ਡਾਕਟਰ ਪਰਮਜੀਤ ਕੌਰ ਦੀ ਅਗਵਾਈ ਵਿਚ ਆਈ ਡਾਕਟਰਾਂ ਦੀ ਟੀਮ ਵੱਲੋਂ 75 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਸਕੱਤਰ ਦੀ ਭੂਮਿਕਾ ਦਰਸ਼ਨ ਸਿੰਘ ਮਿੱਠਾ ਵਲੋਂ ਬਾਖੂਬੀ ਨਿਭਾਈ ਗਈ l ਕੈਂਪ ਵਿਚ ਆਪ ਆਗੂ ਅਜੇ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਐਸਜੀਪੀਸੀ ਮੈਂਬਰ ਸੁਰਜੀਤ ਗੜ੍ਹੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਡੀਪੀਆਰਓ ਭੁਪੇਸ਼ ਚੱਠਾ,ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ, ਚੇਅਰਮੈਨ ਦੀਪਕ ਸੂਦ, ਚੇਅਰਮੈਨ ਜਸਵੀਰ ਸਿੰਘ ਚੰਦੂਆਂ, ਤਹਿਸੀਲਦਾਰ ਪ੍ਰਦੀਪ ਕੁਮਾਰ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਐਮਸੀ ਅਮਨਦੀਪ ਸਿੰਘ ਨਾਗੀ, ਤਰਸੇਮ ਜੋਸ਼ੀ, ਗੁਰਪ੍ਰੀਤ ਸਿੰਘ ਧਮੋਲੀ,ਧਨਵੰਤ ਸਿੰਘ, ਐਡਵੋਕੇਟ ਕਿਸ਼ਨ ਸਿੰਘ, ਭੁਪਿੰਦਰ ਸਿੰਘ ਗੋਲੂ, ਬਲਵਿੰਦਰ ਸਿੰਘ ਸੈਂਹਬੀ, ਗੁਰਮੀਤ ਸਿੰਘ ਉੱਪਲਹੇੜੀ, ਸਾਬਕਾ ਪ੍ਰਧਾਨ ਰਜਿੰਦਰ ਰਾਜਾ, ਭਰਪੂਰ ਸਿੰਘ ਧੀਮਾਨ, ਕਿਸਾਨ ਆਗੂ, ਹਰਿੰਦਰ ਸਿੰਘ ਲਾਖਾ, ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ, ਸਮਾਜ ਸੇਵੀ ਪ੍ਰਦੀਪ ਨੰਦਾ, ਆਪ ਆਗੂ ਅਮਰਿੰਦਰ ਮੀਰੀ, ਤਹਿਸੀਲਦਾਰ ਪ੍ਰਦੀਪ ਕੁਮਾਰ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੋਤ ਸਿੰਘ ਸੈਦਖੇੜੀ, ਸਮਾਜ ਸੇਵੀ ਰਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ।