ਖੂਨਦਾਨ ਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
ਖੂਨਦਾਨ ਅਤੇ ਅੱਖਾਂ ਦਾ ਚੈੱਕ ਅੱਪ ਕੈਂਪ ਲਗਾਇਆ
Publish Date: Wed, 08 Apr 2026 04:34 PM (IST)
Updated Date: Wed, 08 Apr 2026 04:38 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਖਾਂਗ ਵੱਲੋਂ ਤੀਜਾ ਖੂਨਦਾਨ ਅਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਧੂ ਜਿਊਲਰਜ਼ ਪਾਤੜਾਂ ਦੇ ਐੱਮਡੀ ਵਰਿੰਦਰ ਸਿੰਘ ਸੰਧੂ ਨੇ ਕੀਤਾ। ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨ ਆਗੂ ਲਵਜੀਤ ਸਿੰਘ ਬੱਬੀ ਸਰਪੰਚ ਹੋਤੀਪੁਰ ਤੇ ਪਿੰਡ ਖਾਂਗ ਦੇ ਸਰਪੰਚ ਜੈਪਾਲ ਨੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਘਵੀਰ ਸਿੰਘ ਅਤੇ ਹਾਕਮ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ’ਚ ਡਾਕਟਰ ਕੇ ਕੇ ਜੋਹਰੀ ਬਲੱਡ ਬੈਂਕ ਸਮਾਣਾ ਦੀ ਟੀਮ ਨੇ 60 ਯੂਨਿਟ ਖੂਨ ਇਕੱਤਰ ਕੀਤਾ ਜਦੋਂ ਕਿ ਅੱਖਾਂ ਦੇ ਕੈਂਪ ਦੌਰਾਨ ਸਾਂਝ ਗਲੋਬਲ ਅੱਖਾਂ ਦੇ ਹਸਪਤਾਲ ਲਹਿਰਾਗਾਗਾ ਤੋਂ ਮਾਹਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਮੁੱਖ ਮਹਿਮਾਨ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਸੰਸਥਾ ਦੇ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖੀ ਸਰੀਰ ’ਚ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਕਿਸੇ ਵੀ ਫੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਤੋਂ ਵੱਡਾ ਕੋਈ ਦਾਨ ਨਹੀਂ। ਇਸ ਮੌਕੇ ਸਰਪੰਚ ਚਰਨਜੀਤ ਸਿੰਘ ਸੰਧੂ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਹਲਕਾ ਕੋਆਰਡੀਨੇਟਰ ਬਲਜੀਤ ਸਿੰਘ ਸਹੋਤਾ, ਆਪ ਆਗੂ ਕਾਬਲ ਸਿੰਘ ਢਿੱਲੋ, ਕਲੱਬ ਮੈਂਬਰ ਸੇਬੀ ਰਾਮ, ਗਗਨਦੀਪ ਸਿੰਘ, ਨਿਰਮਲ ਸਿੰਘ, ਗੁਰਬਖਸ਼ ਸਿੰਘ, ਮਲਕੀਤ ਸਿੰਘ, ਰਿੰਕੂ ਰਾਮ, ਹਰਦੀਪ ਸਿੰਘ, ਤਰਸੇਮ ਸਿੰਘ, ਸੁਨੀਲ ਕੁਮਾਰ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।