ਖੂਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ : ਨਰਮਾਣਾ
ਸਵੈਇਛੁੱਕ ਖੂਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ: ਦਵਿੰਦਰ ਨਰਮਾਣਾ
Publish Date: Fri, 20 Mar 2026 04:45 PM (IST)
Updated Date: Fri, 20 Mar 2026 04:49 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ 342ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਗੁਰਤੇਜ ਸਿੰਘ ਭੱਟੀਆਂ ਨੇ 57ਵੀਂ ਵਾਰ ਖੂਨਦਾਨ ਕਰਕੇ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਪੰਜੌਲਾ ਨੇ 20ਵੀਂ ਵਾਰ, ਸਤਨਾਮ ਸਿੰਘ ਮਹਿਮਦਪੁਰ ਰੁੜ੍ਹਕੀ, ਸੁਖਜਿੰਦਰ ਸਿੰਘ ਸਿਉਣਾ, ਲਛਮਣ ਸਿੰਘ ਨਰਮਾਣਾ, ਗੁਰਿੰਦਰ ਸਿੰਘ ਕੁਲਾਰਾਂ ਅਤੇ ਦਵਿੰਦਰ ਸਿੰਘ ਨਰਮਾਣਾ ਨੇ ਵੀ ਖੂਨਦਾਨ ਕੀਤਾ। ਵਲੰਟੀਅਰਾਂ ਦੀ ਸਰਟੀਫਿਕੇਟ ਤੇ ਮਫਲਰ ਦੇ ਕੇ ਹੌਂਸਲਾ ਅਫਜਾਈ ਕਰਦਿਆਂ ਮੁੱਖ ਮਹਿਮਾਨ ਯੂਥ ਆਗੂ ਦਵਿੰਦਰ ਸਿੰਘ ਨਰਮਾਣਾ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਦਿਆਂ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ ਹੈ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹਾਦਤ ਸਾਡਾ ਮਾਰਗ ਦਰਸ਼ਨ ਕਰਦੀ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਲੋਕ ਭਲਾਈ ਕਾਰਜਾਂ ਵਿਚ ਸ਼ਮੂਲੀਅਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਮੁੜ ਪੰਜਾਬ ਨੂੰ ਨਸ਼ਿਆਂ ਰਹਿਤ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਮਿਸ਼ਨ ਦੇ ਮੋਢੀ ਅਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਜਥੇਦਾਰ ਕਰਨ ਸਿੰਘ ਜੌਲੀ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਗੁਰਤੇਜ ਸਿੰਘ ਸਿਉਣਾ, ਭਾਈ ਊਤਮ ਸਿੰਘ ਬਾਜਵਾ ਤੇ ਭਾਈ ਜਰਨੈਲ ਸਿੰਘ ਝੰਡੀ ਵੀ ਹਾਜ਼ਰ ਸਨ। ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਗਰੁੱਪ ਵੱਲੋਂ 29 ਮਾਰਚ ਨੂੰ ਰਾਜਪੁਰਾ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ।