ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਚੋਣ ਹੋਈ
ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਇਸ ਚੇਅਰਪਰਸਨ ਦੀ ਚੋਣ ਹੋਈ
Publish Date: Thu, 05 Mar 2026 05:30 PM (IST)
Updated Date: Thu, 05 Mar 2026 05:32 PM (IST)

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ ਸਮਾਣਾ:- ਪਿਛਲੇ ਸਾਲ ਹੋਈਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾ ਵਿਚ ਜਿੱਤੇ ਉਮਦੀਵਾਰਾ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਵੀਰਵਾਰ ਨੂੰ ਨਗਰ ਕੌਂਸਲ ਦੇ ਦਫਤਰ ਵਿਚ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਚੋਣ ਕੀਤੀ ਗਈ ਜਿਸ ਵਿਚ 10 ਨੰਬਰ ਜੋਨ ਖੱਤਰੀਵਾਲਾ ਤੋਂ ਜੇਤੂ ਰਹੇ ਹਰਦੀਪ ਸਿੰਘ ਚੀਮਾ ਨੂੰ ਬਲਾਕ ਸੰਮਤੀ ਸਮਾਣਾ ਦਾ ਚੇਅਰਮੈਨ ਤੇ ਰਾਜਲਾ ਜੋਨ ਤੋਂ ਜੇਤੂ ਉਮਦੀਵਾਰ ਅਮਰੀਕ ਦੇਵੀ ਨੂੰ ਸਰਵ ਸੰਮਤੀ ਨਾਲ ਵਾਇਸ ਚੇਅਰਪਰਸਨ ਨਿਯੁਕਤ ਕੀਤਾ ਗਿਆ। ਬਲਾਕ ਸਮੰਤੀ ਮੈਂਬਰ ਮੇਵਾ ਰਾਮ ਨੇ ਹਰਦੀਪ ਸਿੰਘ ਚੀਮਾ ਦਾ ਨਾਮ ਪ੍ਰਪੋਜ ਕੀਤਾ ਤੇ ਹਰਪ੍ਰੀਤ ਕੌਰ ਤੇ ਅਮਰੀਕੋ ਦੇਵੀ ਨੇ ਇਸ ਦੀ ਤਾਇਦ ਕੀਤਾ। ਇਸ ਤਰ੍ਹਾ ਵਾਈਸ ਚੇਅਰਮੈਨ ਲਈ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਨੇ ਵਾਈਸ ਚੇਅਰਮੈਨ ਦਾ ਨਾਮ ਪ੍ਰਪੋਜ ਕੀਤਾ ਤੇ ਅਮਰੀਕੋ ਦੇਵੀ ਨੂੰ ਸਰਬ ਸੰਮਤੀ ਨਾਲ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰ, ਪ੍ਰਜਾਇਡਿੰਗ ਅਫਸਰ ਐੱਸਡੀਐੱਮ ਰਿਚਾ ਗੋਇਲ, ਬੀਡੀਪੀਓ ਗੁਰਮੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਜ਼ਿਲ੍ਹਾ ਪ੍ਰੀਸ਼ਦ ਮੈਬਰ ਗੁਰਦੇਵ ਸਿੰਘ ਟਿਵਾਣਾ, ਸੀਨੀਅਰ ਆਪ ਆਗੂ ਹਰਜਿੰਦਰ ਸਿੰਘ ਮਿੰਟੂ ਜੋੜਾਮਾਜਰਾ ਵੀ ਮੌਜੂਦ ਸਨ। ਇਸ ਮੌਕੇ ਐੱਸਡੀਐੱਮ ਰਿਚਾ ਗੋਇਲ ਨੇ ਦੱਸਿਆ ਕਿ ਇਸ ਚੋਣ ਮੀਟਿੰਗ ਵਿਚ ਬਲਾਕ ਸੰਮਤੀ ਦੇ ਚੁਣੇ ਗਏ 15 ਮੈਂਬਰਾਂ ਵਿਚੋਂ 13 ਮੈਂਬਰਾਂ ਨੇ ਹਿੱਸਾ ਲਿਆ ਤੇ ਇਕ ਵੋਟ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਜਰਾ ਦੀ ਜੋੜ ਕੇ ਕੁੱਲ 14 ਵੋਟਾਂ ਵਿਚੋਂ 11 ਨੇ ਹਰਦੀਪ ਸਿੰਘ ਚੀਮਾ ਤੇ ਅਮਰੀਕੋ ਦੇਵੀ ਦੇ ਹੱਕ ਵਿਚ ਵੋਟ ਪਾ ਕੇ ਤੇ ਹੱਥ ਖੜ੍ਹੇ ਕਰਕੇ ਚੇਅਰਮੈਨ ਤੇ ਵਾਇਸ ਚੇਅਰਪਰਸਨ ਦੀ ਚੋਣ ਕੀਤੀ। ਇਸ ਮੌਕੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਨਵ ਨਿਯੁਕਤ ਚੇਅਰਮੈਨ ਨੇ ਰਲ ਮਿਲ ਕੇ ਕੰਮ ਕਰਨ ਤੇ ਪਿੰਡਾਂ ਦੇ ਵਿਕਾਸ ਦੇ ਧਿਆਨ ਦੇਣਗੇ ਤੇ ਤੇ ਪਿੰਡਾ ਦੇ ਜੰਗੀ ਪੱਧਰ ਤੇ ਕੰਮ ਹੋਣਗੇ। ਨਵ ਨਿਯੁਕਤ ਚੇਅਰਮੈਨ ਹਰਦੀਪ ਸਿੰਘ ਚੀਮਾ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਜ਼ਿੰਮੇਵਾਰੀ ਉਸ ਨੂੰ ਸੋਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਪਿੰਡਾ ਦੇ ਵਿਕਾਸ ਨੂੰ ਤਰਜੀਹ ਦੇਣਗੇ ਤੇ ਵਿਧਾਇਕ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਗਰਾਟ ਲਿਆ ਕੇ ਪਿੰਡਾ ਦੇ ਵਿਕਾਸ ਦੇ ਕੰਮ ਸੁਰੂ ਕਰਵਾਉਣਗੇ ਤੋਂ ਹਰੇਕ ਮੈਂਬਰ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ ਜੋੜਾਮਾਜਰਾ, ਬਲਾਕ ਪ੍ਰਧਾਨ ਗੋਪਾਲ ਕ੍ਰਿਸ਼ਨ ਬਿੱਟੂ,ਅਮਿਤ ਧਾਲੀਵਾਲ, ਰਵੀ ਰੰਧਾਵਾ ਤੋਂ ਇਲਾਵਾ ਸਰਪੰਚ, ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।