ਭਾਰਤ ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕੱਢਿਆ ਟਰੈਕਟਰ ਮਾਰਚ
ਭਾਰਤ ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕੱਢਿਆ ਟਰੈਕਟਰ ਮਾਰਚ
Publish Date: Mon, 23 Mar 2026 04:54 PM (IST)
Updated Date: Mon, 23 Mar 2026 04:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨਵੀਂ ਅਨਾਜ ਮੰਡੀ ਵਿਖੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਸੂਬਾ ਪ੍ਰਧਾਨ ਨਿਰਮਲ ਸਿੰਘ ਸੇਖਨਮਾਜਰਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਵਾਲੇ ਦਿਨ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿਰੁੱਧ ਸੈਂਕੜੇ ਟਰੈਕਟਰਾਂ ਦੇ ਇਕੱਠ ਦੇ ਵਨਾਲ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਭਾਰਤ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਫੋਟੋਆਂ ਆਕੇ ਫੁੱਲ ਅਰਪਿਤ ਕੀਤੇ। ਭਰਵੇ ਇਕੱਠ ਦੇ ਦੌਰਾਨ ਭਾਰਤ ਅਤੇ ਯੂਐਸਏ ਵਿਚਕਾਰ ਹੋਏ ਵਪਾਰਕ ਸਮਝੌਤੇ ਦੇ ਖਿਲਾਫ ਇੱਕ ਵਿਸ਼ਾਲ ਟਰੈਕਟਰ ਮਾਰਚ ਨਵੀਂ ਅਨਾਜ ਮੰਡੀ ਰਾਜਪੁਰਾ ਟਾਊਨ ਤੋਂ ਸ਼ੁਰੂ ਕੀਤਾ ਗਿਆ ਅਤੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਮਾਰਚ ਚੌਂਕ ਰਾਜਪੁਰਾ ਵਿਖੇ ਸਮਾਪਤ ਹੋਇਆ। ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ, ਨਿਰਮਲ ਸਿੰਘ ਸੇਖਨ ਮਾਜਰਾ ਪੰਜਾਬ ਪ੍ਰਧਾਨ,ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਗੁਰਦੀਪ ਸਿੰਘ ਸੋਨੀ ਮੀਡੀਆ ਸਲਾਹਕਾਰ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਲੰਬੜਦਾਰ ਸੌਂਟੀ ਜਨਰਲ ਸਕੱਤਰ ਪੰਜਾਬ, ਗੁਰਦੇਵ ਸਿੰਘ ਸਲਾਹਕਾਰ ਪੰਜਾਬ, ਰੁਪਿੰਦਰ ਸਿੰਘ ਰੱਪੀ ਖਲੌਰ ਕੋਰ ਕਮੇਟੀ ਮੈਂਬਰ ਪੰਜਾਬ , ਗੁਰਵਿੰਦਰ ਸਿੰਘ ਖੜੌਲੀ ਜਨਰਲ ਸਕੱਤਰ ਪੰਜਾਬ, ਜਗਪਾਲ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ, ਬਲਕਾਰ ਸਿੰਘ ਸੈਦਖੇੜੀ ਸੂਬਾ ਸਕੱਤਰ ਪੰਜਾਬ , ਨਿਤਿਨ ਰੇਖੀ ਇੰਚਾਰਜ ਆਈਟੀ ਸੈਲ ਪੰਜਾਬ,ਅਨਿਲ ਕੁਮਾਰ ਸੈਣੀ ਮੀਤ ਪ੍ਰਧਾਨ ਪੰਜਾਬ , ਜਗਜੀਤ ਸਿੰਘ ਚੋਲਟੀ ਖੇੜੀ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸੁਖਚੈਨ ਸਿੰਘ ਲੋਹਾ ਖੇੜੀ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ, ਗੁਰਚਰਨ ਸਿੰਘ ਨਿਆਮਤਪੁਰਾ ਮੀਤ ਪ੍ਰਧਾਨ ਪਟਿਆਲਾ , ਗੁਰਮੀਤ ਸਿੰਘ ਅਕਬਰਪੁਰ ਯੂਥ ਪ੍ਰਧਾਨ ਪਟਿਆਲਾ, ਸੁਰਿੰਦਰ ਸਿੰਘ ਸੈਦਖੇੜੀ ਮੀਤ ਪ੍ਰਧਾਨ ਪਟਿਆਲਾ, ਕਮਲਜੀਤ ਸਿੰਘ ਲਹਿਲਾਂ ਮੀਤ ਪ੍ਰਧਾਨ ਮੋਹਾਲੀ,ਗੁਰਸੇਵਕ ਸਿੰਘ ਉੜਦਨ ਜਰਨਲ ਸਕੱਤਰ ਮੋਹਾਲੀ, ਲਖਵਿੰਦਰ ਸਿੰਘ ਉੜਦਣ ਮੀਤ ਪ੍ਰਧਾਨ ਪਟਿਆਲਾ ਅਤੇ ਹੋਰ ਵੱਖੋ ਵੱਖ ਅਹੁਦੇਦਾਰ ਹਾਜ਼ਰ ਸਨ।