ਬੀਕੇਯੂ ਮਾਨਸਾ ਪੰਜਾਬ ਹੋਈ ਬੀਕੇਯੂ ਸਿੱਧੂਪੁਰ ’ਚ ਸ਼ਾਮਲ
ਬੀਕੇਯੂ ਮਾਨਸਾ ਪੰਜਾਬ ਹੋਈ ਬੀਕੇਯੂ ਸਿੱਧੂਪੁਰ ’ਚ ਸ਼ਾਮਲ
Publish Date: Sun, 22 Mar 2026 04:46 PM (IST)
Updated Date: Mon, 23 Mar 2026 04:02 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਐਤਵਾਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਿਸਾਨਾਂ ਦੇ ਇਕੱਠ ਵਿਚ ਬੋਗ ਸਿੰਘ ਮਾਨਸਾ ਸੁਬਾ ਪ੍ਰਧਾਨ ਬੀਕੇਯੂ ਮਾਨਸਾ ਪੰਜਾਬ ਵੱਲੋਂ ਆਪਣੀ ਸਮੁੱਚੀ ਜਥੇਬੰਦੀ ਭੰਗ ਕਰਕੇ ਬੀਕੇਯੂ ਸਿੱਧੂਪੁਰ ਵਿੱਚ ਰਲੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਦਲਵੀਰ ਸਿੰਘ ਸਿੱਧੂਪੁਰ ਸੂਬਾ ਕਨਵੀਨਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ)ਪੰਜਾਬ ਨੇ ਬੋਗ ਸਿੰਘ ਮਾਨਸਾ ਨੇ ਆਖਿਆ ਕਿ ਜਿਸ ਸਮੇਂ ਕਿਸਾਨ ਜਥੇਬੰਦੀਆਂ ਅਲੱਗ ਹੋ ਰਹੀਆਂ ਹਨ ਉਸ ਸਮੇਂ ਇਹ ਦੋਵੇਂ ਜਥੇਬੰਦੀਆਂ ਨੇ ਏਕਤਾ ਕਰਕੇ ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਏਕਤਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕੇ ਅਤੇ ਕਿਸਾਨੀ ਮੰਗਾਂ ਜਿਵੇਂ ਕਿ ਅਮਰੀਕਾ ਨਾਲ ਖੇਤੀ ਸਬੰਧੀ ਵਪਾਰਕ ਸਮਝੌਤੇ ਰੱਦ ਕਰਨੇ, ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣਾ, ਐਮਐਸਪੀ ਲੀਗਲ ਗਰੰਟੀ ਕਾਨੂੰਨ, ਬਿਜਲੀ ਸੋਧ ਬਿਲ ਅਤੇ ਬੀਜ ਸੋਧ ਬਿਲ ਆਦਿ ਤੋਂ ਇਲਾਵਾ ਨਵੇਂ ਮੋਟਰ ਕੁਨੈਕਸ਼ਨਾ ਦੀ ਮੰਗ ਅਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕਿਸਾਨਾਂ ਦੀ ਦੋਫਾੜ ਹੋਈ ਜਮੀਨ ਨੂੰ ਰਾਸਤਾ ਆਦਿ ਮਨਵਾਈਆ ਜਾ ਸਕਣ। ਇਸ ਮੌਕੇ ਮੇਹਰ ਸਿੰਘ ਥੇੜੀ ਪ੍ਰੈੱਸ ਸਕੱਤਰ ਪੰਜਾਬ ਵੱਲੋਂ ਬੋਗ ਸਿੰਘ ਮਾਨਸਾ ਅਤੇ ਉਹਨਾਂ ਦੇ ਨਾਲ ਆਏ ਸਾਥੀਆਂ ਜ਼ਿਲ੍ਹਾ ਪ੍ਰਧਾਨ ਮਾਘ ਸਿੰਘ ਫਾਜਿਲਕਾ, ਸੁਖਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਗੋਨਿਆਣਾ ਕਲਾਂ ਬਠਿੰਡਾ, ਹਰੀ ਸਿੰਘ ਬੁਲੰਦੀ ਵਾਲਾ ਫਿਰੋਜਪੁਰ, ਮੇਜਰ ਸਿੰਘ ਰੰਧਾਵਾ ਸੂਬਾ ਮੀਤ ਪ੍ਰਧਾਨ, ਗੁਰਚਰਨ ਸਿੰਘ ਕੋਮਲ, ਕੁਲਬੀਰ ਸਿੰਘ ਕਾਦਾਬੋੜਾ, ਰੇਸ਼ਮ ਸਿੰਘ ਮਮਦੋਟ, ਕ੍ਰਿਸ਼ਨ ਲਾਲ ਫਿਰੋਜਪੁਰ, ਮੇਜਰ ਸਿੰਘ ਹੁੰਦਲ, ਬਲਵਿੰਦਰ ਸਿੰਘ ਗੰਗਾ, ਬੇਅੰਤ ਸਿੰਘ ਮਹਿਮਾ ਸੁਬਾ ਜਨਰਲ ਸਕੱਤਰ, ਸੋਹਣਾ ਸਿੰਘ ਕੋਟਫੱਤਾ, ਰੇਸ਼ਮ ਸਿੰਘ ਜੀਦਾ, ਕ੍ਰਿਸਨ ਲਾਲ, ਬਲਜਿੰਦਰ ਸਿੰਘ ਖ਼ਾਲਸਾ ਗਿੱਦੜਬਾਹਾ, ਬਲਵਿੰਦਰ ਸਿੰਘ ਲੰਬੀ ਨੂੰ ਬੀਕੇਯੂ ਸਿੱਧੂਪੁਰ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ। ਇਸ ਮੌਕੇ ਸਮੁੱਚੇ ਪ੍ਰਬੰਧਾਂ ਦੀ ਜਿੰਮੇਵਾਰੀ ਸੁਰਜੀਤ ਸਿੰਘ ਫਤਿਹਗੜ ਭਾਦਸੋ ਜ਼ਿਲ੍ਹਾ ਪ੍ਰਧਾਨ ਸੰਗਰੂਰ ਵੱਲੋਂ ਨਿਭਾਈ ਗਈ। ਇਸ ਮੌਕੇ ਜੋਰਾਵਰ ਸਿੰਘ ਪਟਿਆਲਾ, ਬਹਾਦਰ ਸਿੰਘ ਫਤਿਹਗੜ੍ਹ ਸਾਹਿਬ, ਰਵਿਦਰ ਸਿੰਘ ਮੋਹਾਲੀ, ਜਸਵਿੰਦਰ ਸਿੰਘ ਵਿਰਕ ਫਿਰੋਜਪੁਰ, ਗਮਦੂਰ ਸਿੰਘ ਬਰਾੜ ਫਰੀਦਕੋਟ, ਕੁਲਵਿੰਦਰ ਸਿੰਘ ਰੋਪੜ, ਰੂਪ ਸਿੰਘ ਬਰਨਾਲਾ, ਰਾਮਾ ਬਠਿੰਡਾ, ਬਖ਼ਸ਼ੀਸ਼ ਸਿੰਘ ਗੁਰਦਾਸਪੁਰ,ਪੰਜਾਬ ਕਮੇਟੀ ਮੈਂਬਰ ਬਲੌਰ ਸਿੰਘ ਢਿੱਲਵਾ, ਗੁਰਮੀਤ ਸਿੰਘ ਘੋੜੇਚੱਕ, ਗੁਰਮੀਤ ਸਿੰਘ ਰੁੜਕੀ ਹਾਜ਼ਰ ਸਨ।