ਬੀਕੇਯੂ (ਡਕੌਂਦਾ) ਵਲੋਂ ਡੀਐੱਸਪੀ ਦਫ਼ਤਰ ਨਾਭਾ ਅੱਗੇ ਦਿੱਤਾ ਧਰਨਾ
ਬੀ. ਕੇ. ਯੂ. (ਡਕੌਂਦਾ) ਵਲੋਂ ਡੀ ਐਸ ਪੀ ਦਫਤਰ ਨਾਭਾ ਅੱਗੇ ਦਿੱਤਾ ਧਰਨਾ
Publish Date: Fri, 27 Feb 2026 04:24 PM (IST)
Updated Date: Fri, 27 Feb 2026 04:28 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਡੀਐੱਸਪੀ ਨਾਭਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਇਸ ਉਪਰੰਤ ਇਕ ਮੰਗ ਪੱਤਰ ਤਹਿਸੀਲ ਦਾਰ ਸੁਖਵਿੰਦਰ ਸਿੰਘ ਰਾਹੀ ਐੱਸਡੀਐੱਮ ਰਾਵਿੰਦਰਪਾਲ ਸਿੰਘ ਸੋਮਲ ਨੂੰ ਸੌਂਪਦਿਆ। ਭਾਕਿਯੂ ਡਕੌਦਾ ਵੱਲੋਂ ਯੂ.ਪੀ ਦੀ ਆਲੂ ਖਰੀਦ ਕਰਨ ਵਾਲੀ ਕੰਪਨੀ ਵੱਲ ਕਿਸਾਨਾਂ ਨਾਲ ਆਲੂ ਖਰੀਦਣ ਸਬੰਧੀ ਕੀਤੇ ਇਕਰਾਰ ਤੇ ਹੁਣ ਵੱਖ ਵੱਖ ਬਹਾਨੇ ਲਾ ਕੇ ਆਲੂਆ ਦੀ ਖਰੀਦ ਕਰਨ ਤੇ ਭੱਜ ਗਈ ਹੈ। ਕੀਤੇ ਇਕਰਾਰ ਅਨੁਸਾਰ 10 ਰੂਪੈ ਪ੍ਰਤੀ ਕਿਲੋ ਕੰਪਨੀ ਕਿਸਾਨਾਂ ਤੇ ਆਲੂ ਖਰੀਦੇਗੀ ਪਰੰਤੂ ਹੁਣ ਵੱਖ ਵੱਖ ਤਰਾਂ ਦੇ ਬਹਾਨੇ ਬਣਾ ਕੇ ਕਿਸਾਨਾ ਦੀ ਫਸਲ ਨੂੰ ਸਾਡੇ 450 ਰੂਪੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਰਹੀ ਹੈ ਜੋ ਕਿ ਕਿਸਾਨਾਂ ਨਾਲ ਸਰੇਅਮ ਧੋਖਾ ਹੋ ਰਿਹਾ ਹੈ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾ ਦੀ ਇਸ ਕੰਪਨੀ ਵੱਲੋਂ ਸਰੇਅਮ ਲੁੱਟ ਕੀਤੀ ਜਾ ਰਹੀ ਹੈ ਅਤੇ ਆਲੂਆ ਦੀ ਫਸਲ ਖਰੀਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਸਬੰਧਤ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤੇ ਇਕਰਾਰ ਭੱਜ ਜਾਣ ਸਰੇਅਮ ਧੋਖਾਧੜੀ ਹੈ। ਇਸ ਕੰਪਨੀ ਦੇ ਖਿਲਾਫ ਕਿਸਾਨਾਂ ਨਾਲ ਕੀਤੇ ਧੋਖੇ ਸਬੰਧੀ ਐਫਆਈਆਰ ਦਰਜ ਕੀਤੀ ਜਾਵੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੰਪਨੀ ਵੱਲੋਂ ਕਰਵਾਈ ਜਾਵੇ ਜੀ। ਯਾਦ ਰਹੇ ਅਸੀ ਕੰਪਨੀ ਦੇ ਵਿਅਕਤੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ, ਜੋ ਲਿਖਤੀ ਮੰਨ ਕੇ ਗਏ ਅਤੇ ਸਮਾ ਲੈ ਕੇ ਗਏ ਪਰ ਅੱਜ ਤੱਕ ਨਹੀ ਆਏ। ਸਵਾਲ ਤਾਂ ਇਹ ਹੈ ਉਨਾਂ ਵਿਰੁੱਧ ਉਸੇ ਸਮੇਂ ਕਾਨੂੰਨੀ ਕਾਰਵਾਈ ਕਿਉ ਨਹੀ ਕੀਤੀ ਅਤੇ ਹੁਣ ਕਿਉ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸਡੀਐੱਮ ਵੱਲੋਂ ਕਿਸਾਨਾਂ ਨੂੰ ਇਹ ਮਸਲਾ ਜਲਦੀ ਹੱਲ ਕਰਵਾਉਣ ਦੇ ਭਰੋਸੇ ਉਪਰੰਤ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਜਗਮੋਹਨ ਸਿੰਘ ਜਨਰਲ ਸਕੱਤਰ, ਜਗਮੇਲ ਸਿੰਘ ਬਲਾਕ ਸਮਾਣਾ, ਭਗਵਾਨ ਸਿੰਘ ਜਨਰਲ ਸਕੱਤਰ ਬਲਾਕ ਨਾਭਾ, ਮਹਿੰਦਰ ਸਿੰਘ ਬੀਨਾਹੇੜੀ, ਨਿਰਭੈ ਸਿੰਘ, ਹਰਭਗਵਾਨ ਸਿੰਘ ਖੇੜੀਮਾਨੀਆ, ਲਖਵਿੰਦਰ ਸਿੰਘ, ਸਵਰਨਜੀਤ ਸਿੰਘ ਛੀਂਟਾਵਾਲਾ, ਗੁਰਸ਼ਰਨ ਸਿੰਘ ਪ੍ਰਧਾਨ ਇਕਾਈ ਦੁਲੱਦੀ, ਗੁਰਮੀਤ ਸਿੰਘ ਭੱਠੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਬਲਾਕ ਪ੍ਰਧਾਨ ਨਾਭਾ, ਗੁਰਬਚਨ ਸਿੰਘ ਪ੍ਰਧਾਨ ਜਿ਼ਲਾ ਪਟਿਆਲਾ, ਜਗਮੇਲ ਸਿੰਘ ਸੁੱਧੇਵਾਲ ਜਿ਼ਲਾ ਸਕੱਤਰ, ਸਤਵੰਤ ਸਿੰਘ ਬਲਾਕ ਪਟਿਆਲਾ ਮੌਜੂਦ ਸਨ।