ਬੀਕੇਯੂ ਭਟੇੜੀ ਕਲਾਂ ਨੇ ਮੀਟਿੰਗ ’ਚ ਵਿਚਾਰੇ ਮਸਲੇ
ਬੀਕੇਯੂ ਭਟੇੜੀ ਕਲਾਂ ਦੀ ਮੀਟਿੰਗ ਹੋਈ
Publish Date: Fri, 10 Apr 2026 04:32 PM (IST)
Updated Date: Fri, 10 Apr 2026 04:35 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਰਾਜਪੁਰਾ : ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ ਦੇ ਬਲਾਕ ਰਾਜਪੁਰਾ ਦੀ ਮੀਟਿੰਗ ਬਲਾਕ ਪ੍ਰਧਾਨ ਖੇਮ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਨੀਲਪੁਰ ਸਾਹਿਬ ਰਾਜਪੁਰਾ ਟਾਊਨ ਵਿਖੇ ਹੋਈ। ਇਸ ਮੌਕੇ ਕਣਕ ਦੀ ਪੱਕ ਕੇ ਤਿਆਰ ਹੋਈ ਫਸਲ ਦਾ ਮੀਹ ਝੱਖੜਾਂ ਨਾਲ ਹੋਏ ਨੁਕਸਾਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੋਈ ਅਣ ਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਅੱਗ ਬੁਝਾਉਣ ਵਾਲੀ ਗੱਡੀ ਟੋਲ ਪਲਾਜਾ ਧਰੇੜੀ ਜੱਟਾਂ ’ਤੇ ਅਜੀਜ਼ ਪੁਰ ਵਿਖੇ ਹਰ ਟਾਇਮ ਤਿਆਰ ਰੱਖਣ ਲਈ ਸਰਕਾਰ ਨੂੰ ਅਪੀਲ ਕੀਤੀ ਅਤੇ 15 ਸਾਲ ਪੁਰਾਣੇ ਟਰੈਕਟਰ ਤੇ ਰੀਨਿਊ ਕਰਵਾਉਣ ਦੀ ਸ਼ਰਤ ਸਰਕਾਰ ਵੱਲੋਂ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਛੋਟੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਫਸੇ ਹੋਏ ਹਨ ਤੇ ਉਹ ਟਰੈਕਟਰ ਰੀਨਿਊ ਕਰਵਾਉਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ। ਕਿਸਾਨਾਂ ਨੇ ਆਖਿਆ ਕਿ ਕਣਕ ਦੀ ਬੋਲੀ 2 ਟਾਈਮ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਖੱਜਲ ਖੁਆਰੀ ਤੋਂ ਬਚ ਸਕਣ। ਇਸ ਮੌਕੇ ਜ਼ਿਲ੍ਹੇ ਦੇ ਆਗੂ ਗੁਰਵਿੰਦਰ ਸਿੰਘ ਰਾਮਪੁਰ, ਬਲਕਾਰ ਸਿੰਘ ਢੀਂਡਸਾ ਤੋਂ ਇਲਾਵਾ ਬਲਾਕ ਰਾਜਪੁਰਾ ਦੇ ਆਗੂ ਗੁਰਦੇਵ ਸਿੰਘ, ਭਗਵਾਨ ਦਾਸ, ਹਰੀ ਕਰਿਸਨ, ਗੁਰਮੇਲ ਸਿੰਘ, ਗੁਰਚਰਨ ਸਿੰਘ ਸੇਹਰਾ, ਰਾਮਕਰਨ, ਅਵਤਾਰ ਸਿੰਘ, ਗੁਰਪਾਲ ਸਿੰਘ, ਨਰਿੰਦਰ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਮਨਜਿੰਦਰ ਸਿੰਘ, ਬਾਬੂ ਸਿੰਘ, ਬਲਦੇਵ ਸਿੰਘ, ਕਵਲਪਰੀਤ ਸਿੰਘ ਆਦਿ ਸਮੇ ਹੋਰ ਕਿਸਾਨ ਹਾਜ਼ਰ ਸਨ।