ਭਾਜਪਾ ਨੇ ਮਨਰੇਗਾ ਨੂੰ ਖ਼ਤਮ ਕਰਨ ਲਈ ਖੇਡੀ ਕੋਝੀ ਚਾਲ : ਧਾਲੀਵਾਲ
ਭਾਜਪਾ ਨੇ ਮਨਰੇਗਾ ਨੂੰ ਖਤਮ ਕਰਨ ਲਈ ਖੇਡੀ ਕੋਝੀ ਚਾਲ ; ਧਾਲੀਵਾਲ
Publish Date: Sat, 10 Jan 2026 06:17 PM (IST)
Updated Date: Sun, 11 Jan 2026 04:07 AM (IST)

ਮਨਰੇਗਾ ਬਚਾਓ ਸੰਗਰਾਮ ਲਈ ਅਮਰਗੜ੍ਹ ਤੋਂ ਵੱਡਾ ਕਾਫਲਾ ਰਵਾਨਾ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਕੇਂਦਰ ਦੀ ਭਾਜਪਾ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਪ੍ਰੋਗਰਾਮ ਤਹਿਤ ਸੰਗਰੂਰ ਵਿਖੇ ਰੱਖੀ ਗਈ ਰੋਸ ਰੈਲੀ ’ਚ ਸ਼ਾਮਲ ਹੋਣ ਲਈ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫਲਾ ਅਨਾਜ਼ ਮੰਡੀ ਅਮਰਗੜ੍ਹ ਤੋਂ ਰਵਾਨਾ ਹੋਇਆ। ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਸੈਂਕੜੇ ਗੱਡੀਆਂ ਤੇ 11 ਬੱਸਾਂ ਵਾਲੇ ਵੱਡੇ ਕਾਫਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਕੱਲਾ ਨਾਂ ਨਹੀਂ ਬਦਲਿਆ, ਸਗੋਂ ਮਨਰੇਗਾ ਦੇ ਨਿਯਮਾਂ ’ਚ ਵੱਡੇ ਪੱਧਰ ’ਤੇ ਤਬਦੀਲੀਆਂ ਕਰ ਕੇ ਇਸ ਨੂੰ ਖਾਤਮੇ ਵੱਲ ਲਿਜਾਣ ਲਈ ਕੋਝੀ ਚਾਲ ਖੇਡੀ ਹੈ। ਸੂਬਾ ਸਰਕਾਰਾਂ ’ਤੇ 40 ਫੀਸਦੀ ਦਾ ਆਰਥਿਕ ਬੋਝ ਪਾ ਕੇ ਭਾਜਪਾ ਮਨਰੇਗਾ ਨੂੰ ਬੰਦ ਕਰਨ ’ਤੇ ਤੁਲੀ ਹੋਈ ਹੈ। ਕਾਂਗਰਸ ਉਨ੍ਹਾਂ ਚਿਰ ਸੰਘਰਸ਼ ਦਾ ਸੰਗਰਾਮ ਜਾਰੀ ਰੱਖੇਗੀ, ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ’ਚ ਕੀਤੀਆਂ ਇਨ੍ਹਾਂ ਤਬਦੀਲੀਆਂ ਨੂੰ ਵਾਪਸ ਨਹੀਂ ਲੈ ਲੈਂਦੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਪ੍ਰਿੰਸ ਜੋਸ਼ੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੂਲਾਬੱਧਾ, ਪ੍ਰਧਾਨ ਬੂਟਾ ਸਿੰਘ ਕਿਸਾਨ ਵਿੰਗ, ਨੋਨੀ ਉਮਰਪੁਰਾ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਫੌਜੀ, ਪ੍ਰਗਟ ਸਿੰਘ ਚੌਂਦਾ, ਸਟੇਟ ਕੋਆਰਡੀਨੇਟਰ ਗੁਰਪ੍ਰੀਤ ਚੋਪੜਾ, ਰਾਜਦੀਪ ਲਾਡੇਵਾਲ, ਨਰਪਿੰਦਰ ਸਿੰਘ ਸਲਾਰ, ਸੰਦੀਪ ਸਿੰਘ ਸਨੀ, ਬਲਦੇਵ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਬਾਗੜੀਆਂ ਹਾਜ਼ਰ ਸਨ।