ਭਾਜਪਾ ਨੇ ਵਰਕਰ ਸਿਖਲਾਈ ਕੈਂਪ ਲਗਾਇਆ
ਭਾਜਪਾ ਨੇ ਵਰਕਰ ਸਿਖਲਾਈ ਕੈਂਪ ਲਗਾਇਆ
Publish Date: Tue, 07 Apr 2026 04:12 PM (IST)
Updated Date: Tue, 07 Apr 2026 04:14 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਲਕਾ ਸ਼ੁਤਰਾਣਾ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਹਿਰ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਇੰਚਾਰਜ ਰਮਰੀਸ਼ ਖੰਨਾ, ਵਿਜੈ ਸ਼ਰਮਾ ਤੇ ਸੁਕੰਦਵੀਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਦੱਸਿਆ ਕਿ ਕੈਂਪ ਦੌਰਾਨ ਆਉਣ ਵਾਲੇ 2027 ਦੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਵਾਉਣ ਲਈ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਤੇ ਲੋਕਾਂ ਨੂੰ ਭਾਜਪਾ ਸਰਕਾਰ ਵੱਲੋਂ ਦੇਸ਼ ਵਿਆਪੀ ਵਿਕਾਸ ਨੀਤੀ ਸਬੰਧੀ ਲਏ ਫੈਸਲਿਆਂ ਨੂੰ ਘਰ ਘਰ ਦੱਸਣ ਲਈ ਵੀ ਕਿਹਾ ਗਿਆ। ਇਸ ਮੌਕੇ ਮਨਜੀਤ ਰਾਏ ਨੇ ਮੁੱਖ ਪ੍ਰਵਕਤਾ ਨੇ ਕੈਂਪ ਵਿਚ ਹਾਜ਼ਰ ਭਾਜਪਾ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਖਲਾਈ ਦਿੰਦਿਆਂ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਡੱਟ ਕੇ ਕੰਮ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ, ਮੁਖਤਿਆਰ ਸਿੰਘ ਮੋਖਾ, ਲਾਲ ਚੰਦ ਲਾਲੀ ਜ਼ਿਲ੍ਹਾ ਜਨਰਲ ਸਕੱਤਰ, ਸਤੀਸ਼ ਗਰਗ ਅਤੇ ਸਰਕਲ ਪ੍ਰਧਾਨ, ਨਿਰੰਕਾਰ ਸਿੰਘ ਸਰਕਲ ਪ੍ਰਧਾਨ, ਪ੍ਰੇਮ ਚੰਦ ਕਾਂਸਲ ਸਰਕਲ ਪ੍ਰਧਾਨ, ਸੰਤ ਰਾਮ ਓਡ ਸਰਕਲ ਪ੍ਰਧਾਨ, ਜਗਦੇਵ ਸਿੰਘ ਕਕਰਾਲਾ ਸਰਕਲ ਪ੍ਰਧਾਨ,ਪਵਨ ਗੋਇਲ,ਸੀ਼ਨੂ ਗੋਇਲ ਅਤੇ ਜ਼ਿਲ੍ਹਾ ਅਧਿਕਾਰੀ ਸਮੁੱਚੀ ਹਲਕਾ ਸ਼ੁਤਰਾਣਾ ਦੀ ਭਾਜਪਾ ਟੀਮ ਮੌਜੂਦ ਸੀ।