ਭਾਜਪਾ ਦੀ ਮੋਗਾ ਰੈਲੀ ਜਿੱਤ ਦਾ ਮੁੱਢ ਬੰਨ੍ਹੇਗੀ : ਹਰਪਾਲਪੁਰ/ ਗੰਗਰੋਲੀ
ਭਾਜਪਾ ਦੀ ਮੋਗਾ ਰੈਲੀ ਜਿੱਤ ਦਾ ਮੁੱਢ ਬੰਨੇਗੀ : ਹਰਪਾਲਪੁਰ/ ਗੰਗਰੋਲੀ
Publish Date: Sun, 01 Mar 2026 04:59 PM (IST)
Updated Date: Mon, 02 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਭਾਜਪਾ ਵੱਲੋਂ 14 ਮਾਰਚ ਨੂੰ ਕੀਤੀ ਜਾ ਰਹੀ ਮੋਗਾ ਰੈਲੀ ਲੋਕ ਰਾਇ ਤਿਆਰ ਕਰੇਗੀ ਤੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ, ਇਹ ਪ੍ਰਗਟਾਵਾ ਭਾਜਪਾ ਵੱਲੋਂ ਮੋਗਾ ਰੈਲੀ ਲਈ ਸਨੌਰ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ੳਦਯੌਗ ਬੋਰਡ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਸਾਂਝੇ ਤੌਰ ’ਤੇ ਮੰਡਲ ਦੇਵੀਗਡ਼ ਤੇ ਮੰਡਲ ਘਡ਼ਾਮ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਹਰਪਾਲਪੁਰ ਅਤੇ ਗਗਰੋਲੀ ਨੇ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ ਸੋ ਕਰਦੀ ਹੈ। ਪੰਜਾਬ ਲਈ ਜੋ ਭਾਜਪਾ ਕਹੇਗੀ ਸੋ ਕਰਕੇ ਵਿਖਾਏਗੀ। ਜਿਨ੍ਹਾਂ ਸੂਬਿਆਂ ‘ਚ ਭਾਜਪਾ ਦੀ ਸਰਕਾਰ ਹੈ ਉੱਥੋਂ ਦੇ ਲੋਕ ਸਰਕਾਰ ਦੇ ਕੰਮ ਕਾਜ ਤੋਂ ਖੁਸ਼ ਹੋ ਕੇ ਭਾਜਪਾ ਸਰਕਾਰ ਨੂੰ ਵਾਰ-ਵਾਰ ਚੁਣਦੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਉਹ ਇਸ ਝਾਡ਼ੂ ਪਾਰਟੀ ਦੀ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਵਿਕਾਸ ਨਾਮ ਦੀ ਚੀਜ ਦਿਖਾਈ ਨਹੀਂ ਦੇ ਰਹੀ। ਵਿਕਾਸ ਸਿਰਫ ਕਾਗਜਾਂ ਅਤੇ ਫਲੈਕਸ ਬੋਰਡਾਂ ਉੱਪਰ ਹੀ ਦਿਖਾਈ ਦੇ ਰਿਹਾ ਹੈ ਜਦੋਂ ਕਿ ਅਸਲੀਅਤ ਵਿੱਚ ਕੁਝ ਵੀ ਨਹੀਂ ਹੋਇਆ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਭਾਜਪਾ ਹੀ ਇੱਕੋ-ਇੱਕ ਪਾਰਟੀ ਹੈ ਜੋ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰ ਸਕਦੀ ਹੈ।ਇਸ ਮੀਟਿੰਗ ਵਿੱਚ ਯੂਥ ਪ੍ਰਧਾਨ ਜਰਨੈਲ ਸਿੰਘ ਸ਼ੇਖਪੁਰ ਕੰਬੋਆਂ, ਹਰਮੀਤ ਸਿੰਘ ਠਕੁਰਾਲ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਤਾਜਲਪੁਰ, ਮੰਡਲ ਪ੍ਰਧਾਨ ਜਸਵਿੰਦਰ ਸਿੰਘ, ਰਮੇਸ਼ ਲਾਂਬਾ, ਕੋਹਲੀ, ਧਰਮਪਾਲ, ਜੱਸੀ ਗੁੱਜਰ ਬੱਲਾਂ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਮਿਹੋਣ, ਸਨਦੀਪ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।