ਭਾਜਪਾ ਆਗੂਆਂ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ
ਭਾਜਪਾ ਆਗੂਆਂ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ
Publish Date: Sun, 08 Feb 2026 04:15 PM (IST)
Updated Date: Mon, 09 Feb 2026 04:00 AM (IST)
ਰਾਹੁਲ ਗਾਂਧੀ ਸਮੁੱਚੇ ਸਿੱਖ ਭਾਈਚਾਰੇ ਤੋਂ ਮੰਗਣ ਮਾਫ਼ੀ : ਧਾਲੀਵਾਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਰਾਹੁਲ ਗਾਂਧੀ ਵੱਲੋਂ ਵਰਤੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਲਹਿਰਾਗਾਗਾ ਵਿਖੇ ਭਾਜਪਾ ਵਰਕਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਵੱਲੋਂ ਇਕ ਸਿੱਖ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਤ ਘਟੀਆ ਗ਼ਦਾਰ ਸਬਦ ਨਾਲ ਸੰਬੋਧਨ ਕੀਤਾ ਗਿਆ। ਜਿਸ ਦੇ ਰੋਸ ਵਜੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਸ਼ੇਰਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਯੂਥ ਬੀਜੇਪੀ ਸੰਗਰੂਰ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਵਿਰੋਧੀ ਪਾਰਟੀ ਰਹੀ ਹੈ। ਇਸ ਦਾ ਸਬੂਤ ਸਮੇਂ-ਸਮੇਂ ’ਤੇ ਖ਼ੁਦ ਕਾਂਗਰਸ ਪਾਰਟੀ ਦੇ ਸਿੱਖ ਵਿਰੋਧੀ ਬਿਆਨਾਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਜੇ ਰਾਹੁਲ ਗਾਂਧੀ ਨੇ ਸਿੱਖ ਭਾਈਚਾਰੇ ਤੋਂ ਮਾਫ਼ੀ ਨਾ ਮੰਗੀ ਤਾਂ ਇਹ ਵਿਰੋਧ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੋਹਣ ਲਾਲ (ਸਰਕਲ ਪ੍ਰਧਾਨ ਲਹਿਰਾ ਬੀਜੇਪੀ), ਕੇਵਲ ਕ੍ਰਿਸ਼ਨ ਸਾਬਕਾ ਚੇਅਰਮੈਨ ਮਾਰਕੇਟ ਕਮੇਟੀ ਲਹਿਰਾ, ਸਤਪਾਲ ਸਿੰਗਲ, ਜਤਿੰਦਰ ਸਿੰਘ, ਕਿੱਕਰ ਸਿੰਘ ਪੰਚ, ਰਾਮ ਦਇਆ ਸ਼ਰਮਾ ਪ੍ਰਧਾਨ ਸਰਕਲ ਬੀਜੇਪੀ ਲਹਿਰਾ ਦਿਹਾਤੀ, ਦੀਪਕ ਸਿੰਗਲਾ ਜਨਰਲ ਸਕੱਤਰ ਬੀਜੇਪੀ ਲਹਿਰਾ, ਰਾਜੇਸ਼ ਗੁਰਨੇ, ਭੋਲਾ ਸਿੰਘ, ਪ੍ਰਵੀਨ ਗੁਰਨੇ, ਹਰਸ਼ ਗਰਗ ਆਦਿ ਹਾਜ਼ਰ ਸਨ।