ਭਾਜਪਾ ਨੇ 'ਜੀ ਰਾਮ ਜੀ ਯੋਜਨਾ' ਪ੍ਰਤੀ ਜਨ ਜਾਗਰੂਕਤਾ ਰੈਲੀ ਕੱਢੀ
ਭਾਜਪਾ ਨੇ 'ਜੀ ਰਾਮ ਜੀ ਯੋਜਨਾ' ਪ੍ਰਤੀ ਜਨ ਜਾਗਰੂਕਤਾ ਰੈਲੀ
Publish Date: Sun, 18 Jan 2026 05:56 PM (IST)
Updated Date: Mon, 19 Jan 2026 04:09 AM (IST)

ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਤੇ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਦੀ ਅਗਵਾਈ ’ਚ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਪ੍ਰਤੀ ਜਨ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਉਪੋਕੀ ਵਿਖੇ ਜਨ ਸੰਪਰਕ ਰੈਲੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਿੱਥੇ ਜੀ ਰਾਮ ਜੀ ਯੋਜਨਾ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਬਿਨਾਂ ਵਜ੍ਹਾ ਲੋਕਾਂ ਨੂੰ ਮਨਰੇਗਾ ਬੰਦ ਹੋਣ ਬਾਰੇ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਮਨਰੇਗਾ ਵਿੱਚ ਸੁਧਾਰ ਕਰਕੇ ਗਰੀਬ ਮਜ਼ਦੂਰਾਂ ਲਈ 100 ਦਿਨ ਦੀ ਥਾਂ ਤੇ 125 ਦਿਨਾਂ ਦੀ ਰੁਜ਼ਗਾਰ ਗਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਚ ਭ੍ਰਿਸ਼ਟਾਚਾਰ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗਰੀਬਾਂ ਦਾ ਖੂਨ ਚੂਸਿਆ ਹੈ ਤੇ ਮੋਦੀ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ,ਜੋ ਲੋਕ ਸਭਾ ਚੋਣਾਂ ਚ ਮਿਲ ਕੇ ਖੇਡ ਖੇਡਦੇ ਹਨ ਤੇ ਪੰਜਾਬ ਅੰਡਰ ਆ ਕੇ ਇੱਕ ਦੂਜੇ ਦੇ ਵਿਰੋਧੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸਾ ਮੁਕਤ ਕਰਕੇ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਾ ਲਈ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਲਿਆਉਣੀ ਬਹੁਤ ਜਰੂਰੀ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਭਾਨੂ ਪ੍ਰਤਾਪ ਰਾਣਾ, ਰਾਕੇਸ਼ ਰਾਠੌਰ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਵਾਲਮਿਕੀ, ਸੀਨੀਅਰ ਆਗੂ ਪਰਗਟ ਸਿੰਘ ਜਲਾਲਗੜ੍ਹ,ਅੰਕੂ ਜਖਮੀ,ਜੱਗੀ ਸਿੰਘ, ਜਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਸਵੇਤਾ ਜੈਨ,ਪ੍ਰੇਮ ਚੰਦ ਕਪੂਰ, ਸੰਦੀਪ ਕੌੜਾ,ਪਵਨ ਸ਼ਰਮਾ, ਗੁਰਵਿੰਦਰ ਸਿੰਘ ਹਾਜ਼ਰ ਸਨ।