ਆਤਿਸ਼ੀ ਵੱਲੋਂ ਦਿੱਤੇ ਬਿਆਨ ਖ਼ਿਲਾਫ਼ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ
ਆਪ ਦੀ ਆਤਿਸ਼ੀ ਮਾਰਲੇਨਾ ਵੱਲੋਂ ਦਿੱਤੇ ਬਿਆਨ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ
Publish Date: Fri, 09 Jan 2026 05:14 PM (IST)
Updated Date: Fri, 09 Jan 2026 05:18 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਟਾਹਲੀ ਵਾਲਾ ਚੌਕ ਵਿਖੇ ਅੱਜ ਭਾਜਪਾ ਜ਼ਿਲ੍ਹਾ ਪਟਿਆਲਾ ਉੱਤਰੀ ਦੇ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਦੀ ਅਗਵਾਈ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਦਿੱਲੀ ਦੀ ਵਿਧਾਨ ਸਭਾ ’ਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿਚ ਆਪ ਆਗੂ ਆਤਿਸ਼ੀ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦਿਆਂ ਉਸਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਭਾਜਪਾ ਹਲਕਾ ਘਨੌਰ ਦੇ ਇੰਚਾਰਜ਼ ਵਿਕਾਸ ਸ਼ਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ’ਚ ਹਿੰਦੂ ਧਰਮ ਦੇ ਰਾਖੇ ਸਾਹਿਬ ਸ਼੍ਰੀ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਤਿਕਾਰ ਦੇਣ ਲਈ ਹੋ ਰਹੀ ਗਲਬਾਤ ’ਤੇ ਆਤਿਸ਼ੀ ਨੇ ਗੁਰੂ ਸਾਹਿਬ ਲਈ ਇਤਰਾਜ਼ਯੋਗ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਆਤਿਸ਼ੀ ਵੱਲੋਂ ਸਿਰਫ ਗਲਤੀ ਮੰਨ ਲੈਣ ਨਾਲ ਗੱਲ ਨਹੀਂ ਮੁਕਣੀ ਤੇ ਉਸਦੀ ਦਿੱਲੀ ਵਿਧਾਨ ਸਭਾ ਤੋਂ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਭਾਜਪਾ ਕਾਰਕੁਨਾਂ ਵੱਲੋਂ ਟਾਹਲੀ ਵਾਲਾ ਚੌਕ ਵਿਖੇ ਆਤਿਸ਼ੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਰੁਪਿੰਦਰ ਸਿੰਘ ਰੂਬੀ, ਜ਼ਿਲ੍ਹਾ ਓਬੀਸੀ ਮੋਰਚਾ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਕੰਬੋਜ, ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਦਲਵੀਰ ਸਿੰਘ ਭੰਗੂ, ਕੌਂਸਲਰ ਸ਼ਾਂਤੀ ਸਪਰਾ, ਵਿਸ਼ੂ ਸ਼ਰਮਾ, ਵਕੀਲ ਪਰਮਵੀਰ ਚੌਧਰੀ, ਯਸ਼ ਟੰਡਨ, ਜਰਨੈਲ ਸਿੰਘ, ਕਮਲਜੀਤ ਸਿੰਘ, ਸੋਹਨਪ੍ਰੀਤ ਸਿੰਘ, ਓਮ ਪ੍ਰਕਾਸ਼ ਪਾਸੀ, ਗੋਲਡੀ ਸ਼ਰਮਾ, ਕਮਲ ਕੁਮਾਰ, ਸਚਿਨ ਕੁਮਾਰ, ਬਲਦੇਵ ਸ਼ਰਮਾ, ਗੌਰਵ ਗੌਤਮ, ਨਵਦੀਪ ਥਾਪਰ, ਓਮ ਪ੍ਰਕਾਸ਼ ਭਾਰਤੀ, ਰਜਨੀਸ਼ ਸ਼ਰਮਾ, ਪ੍ਰਤੀਕ ਕੁਮਾਰ, ਆਸ਼ਾ ਸਹਿਜੜਾ, ਵੀਨਾ ਧਵਨ, ਸੁਨੈਣਾ, ਕਵਿਤਾ ਯਾਦਵ, ਸੋਹਨ ਲਾਲ ਸ਼ਰਮਾ ਸਮੇਤ ਭਾਜਪਾ ਦੇ ਆਗੂ ਦੇ ਵਰਕਰ ਮੌਜੂਦ ਸਨ।