ਅੱਜ ਬਿਜਲੀ ਦੀ ਸਪਲਾਈ ਰਹੇਗੀ ਬੰਦ
ਅੱਜ ਬਿਜਲੀ ਦੀ ਸਪਲਾਈ ਰਹੇਗੀ ਬੰਦ
Publish Date: Thu, 22 Jan 2026 06:11 PM (IST)
Updated Date: Thu, 22 Jan 2026 06:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਸਭ ਅਰਬਨ ਫੋਕਲ ਪੁਆਇੰਟ ਪਾਵਰ ਕਾਮ ਦੇ ਐੱਸਡੀਓ ਪਵਨ ਵਰਮਾ ਨੇ ਦੱਸਿਆ ਕਿ 11 ਕੇਵੀ ਫੀਡਰ ਦੁਆਰਾ ਕੇਵਲ ਦੀ ਬਦਲੀ ਹੋਣ ਕਰਕੇ ਫੋਕਲ ਪੁਆਇੰਟ ਤੋਂ ਚਲਦੇ 11 ਕੇਵੀ ਫੀਡਰ ਭਾਰਤ ਕਾਲੋਨੀ ਦੀ ਬਿਜਲੀ ਦੀ ਸਪਲਾਈ 23 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਰਕੇ ਇਸ ਦੇ ਨੇੜਲੇ ਇਲਾਕੇ ਸੇਵਕ ਕੈਨਕਲੇਵ, ਅਰਜਨ ਨਗਰ, ਗਾਂਧੀ ਕਲੋਨੀ, ਰੋਸ਼ਨ ਕਲੋਨੀ, ਪ੍ਰੇਮ ਕਲੋਨੀ, ਜੱਟਾਂ ਵਾਲਾ ਮੁਹੱਲਾ, ਗੁੱਜਰਾਂਵਾਲਾ ਮੁਹੱਲਾ, ਮੁਖਰਜੀ ਪਾਰਕ,ਠਾਕੁਰ ਦੁਆਰਾ, ਬਾਣੀਆ ਵਾਲਾ ਮਹੱਲਾ ਸਮੇਤ ਨੇੜਲੇ ਇਲਾਕੇ ਦੇ ਬਿਜਲੀ ਦੀ ਸਪਲਾਈ ਬੰਦ ਰਹੇਗੀ।