ਵਿਕਾਸ ਕਾਰਜਾਂ ਦੇ ਦਾਅਵੇ ‘ਸਿਰਫ਼ ਖੋਖਲੇ ਹੀ ਨਜ਼ਰ ਆ ਰਹੇ : ਭੱਟੀਆਂ
ਹਲਕਾ ਸਨੌਰ ਅੰਦਰ ਵਿਕਾਸ ਕਾਰਜਾਂ ਦੇ ਦਾਅਵੇ ‘ਸਿਰਫ਼ ਖੋਖਲੇ ਹੀ ਨਜ਼ਰ ਆ ਰਹੇ : ਭੱਟੀਆਂ
Publish Date: Tue, 24 Mar 2026 04:27 PM (IST)
Updated Date: Tue, 24 Mar 2026 04:31 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਵੇਅਰ ਹਾਉਸ ਕਾਰਪੋਰੇਸ਼ਨ ਦੇ ਡੀਐਮ ਗਗਨਦੀਪ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਵੱਲੋਂ ਸੱਤਾਧਾਰੀ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਕਿਹਾ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਭੱਟੀਆ ਨੇ ਕਿਹਾ ਕਿ ਜਿਹੜੇ ਲੋਕ ਖੁਦ ਹੀ ਵਿਵਾਦਾਂ ’ਚ ਘਿਰੇ ਹੋਣ, ਉਹ ਸੂਬੇ ਦੇ ਵਿਕਾਸ ਕਿਵੇਂ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਹਕੀਕਤ ਕੁਝ ਹੋਰ ਹੋਰ ਬਿਆਨ ਕਰਦੀ ਹੈ ਵਿਧਾਨ ਸਭਾ ਹਲਕਾ ਸਨੌਰ ਅੰਦਰ ਵਿਕਾਸ ਕਾਰਜਾਂ ਦੇ ਦਾਅਵੇ ‘ਸਿਰਫ਼ ਖੋਖਲੇ ਹੀ ਨਜਰ ਆ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਮੀਨੀ ਹਕੀਕਤ ਨੂੰ ਸਮਝੇ ਅਤੇ ਲੋਕਾਂ ਦੇ ਮੁੱਦਿਆਂ ਦਾ ਹੱਲ ਕਰਨ ਲਈ ਢੰਗ ਨਾਲ ਕਦਮ ਚੁੱਕੇ। ਇਸ ਮੌਕੇ ਕੁਲਦੀਪ ਸਿੰਘ ਕਾਲ਼ਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੋਰ, ਦੀਦਾਰ ਸਿੰਘ ਸਾਬਕਾ ਚੇਅਰਮੈਨ ,ਹਰਮਿੰਦਰ ਸਿੰਘ ਕੁੱਕੂ, ਸਰਪੰਚ ਰਾਠੀਆ, ਕਾਹਨ ਸਿੰਘ ਮੰਜਾਲ ,ਕਾਲ਼ਾ ਸਿੰਘ ਰਾਏਪੁਰ ਪ੍ਰਧਾਨ ਕਾਂਗਰਸ ਕਿਸਾਨ ਸੈੱਲ , ਸਤਿਨਾਮ ਸਿੰਘ ਨੰਬਰਦਾਰ, ਮਹਿਮੂਦਪੁਰ ਤੀਰਥ ਸਿੰਘ, ਸਾਬਕਾ ਸਰਪੰਚ ਸੰਜੀਵ ਸ਼ਰਮਾ ਰਾਏਪੁਰ, ਜਰਨਲ ਸੈਕਟਰੀ ਬਿਕਰਮ ਸਿੰਘ, ਤੇਜੇ ਮੰਜਾਲ ,,ਗੁਰਨਾਮ ਸਿੰਘ ਪ੍ਰਧਾਨ ਸਨੌਰ, ਟੋਨੀ ਲਲੀਨਾ ਗੁਰਮੀਤ ਬਾਵਾ ਤੇ ਹੋਰ ਮੌਜੂਦ ਸਨ।