ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ‘ਏਕ ਸ਼ਾਮ ਪਰਿਵਾਰ ਕੇ ਨਾਮ’ ਸਮਾਗਮ ਕਰਵਾਇਆ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ‘ਏਕ ਸ਼ਾਮ ਪ੍ਰੀਵਾਰ ਕੇ ਨਾਮ’ ਸਮਾਰੋਹ ਆਯੋਜਿਤ
Publish Date: Mon, 16 Mar 2026 04:46 PM (IST)
Updated Date: Mon, 16 Mar 2026 04:49 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਦੇ ਪ੍ਰਧਾਨ ਰਾਜਿੰਦਰ ਪ੍ਰਸ਼ਾਦ ਦੀ ਅਗਵਾਈ ਵਿਚ ‘ਏਕ ਸ਼ਾਮ ਪ੍ਰੀਵਾਰ ਦੇ ਨਾਮ’ ਸਮਾਗਮ ਕਰਵਾਇਆ ਗਿਆ। ਸਮਾਗਮ ’ਚ 120 ਪਰਿਵਾਰਾਂ ਦੇ ਕਰੀਬ 325 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮਾਤਾ ਨੈਣਾਂ ਆਰੀਆ ਧਰਮਸ਼ਾਲਾ ’ਚ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਪ੍ਰਧਾਨ ਨਗਰ ਕੌਂਸਲ ਯਸ਼ਪਾਲ ਸਿੰਗਲਾ, ਕੌਂਸਲਰ ਦਰਸ਼ਨ ਮਿੱਤਲ ਤੇ ਸਮਾਜ ਸੇਵੀ ਵਿਜੇ ਸਿੰਗਲਾ (ਗਾਜੇਵਾਸ ਵਾਲਿਆਂ) ਨੇ ਸਾਂਝੇ ਤੋਰ ਤੇ ਜੋਤੀ ਪ੍ਰਚੰਡ ਕਰਕੇ ਵੰਦੇ ਮਾਤਰਮ ਦੇ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਯਸ਼ਪਾਲ ਸਿੰਗਲਾ ਤੇ ਦਰਸ਼ਨ ਮਿੱਤਲ ਨੇ ਪ੍ਰੀਸ਼ਦ ਵੱਲੋਂ ਕਰਵਾਏ ਪਰਿਵਾਰ ਮਿਲਣ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਪ੍ਰੀਵਾਰਾਂ ਵਿਚ ਇਕ ਦੂਜੇ ਨਾਲ ਪ੍ਰੇਮ ਪਿਆਰ ਵਧਦਾ ਹੈ। ਸਮਾਗਮ ਦੌਰਾਨ ਪ੍ਰੀਸ਼ਦ ’ਚ ਸ਼ਾਮਲ ਹੋਏ ਨਵੇਂ 39 ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ਕੀਤੇ ਜਾਦੇ ਸਮਾਜ ਸੇਵੀ ਕਾਰਜਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਇਸ ਮੌਕੇ ਜਿਥੇ ਪ੍ਰੀਸ਼ਦ ਦੇ ਸੈਕਟਰੀ ਹਰੀਸ਼ ਸਡਾਨਾ ਨੇ ਬੀਤੇ ਵਰ੍ਹੇ ਕੀਤੇ ਸਮਾਜ ਭਲਾਈ ਕਾਰਜਾਂ ਸੰਬਧੀ ਜਾਣੂ ਕਰਵਾਇਆ ਉਥੇ ਸੰਸਥਾ ਪ੍ਰਧਾਨ ਰਾਜਿੰਦਰ ਪ੍ਰਸ਼ਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੱਵਿਖ ਵਿਚ ਵੀ ਸੰਸਥਾ ਲੋਕ ਭਲਾਈ ਦੇ ਕੰਮ ਹੋਰ ਜੋਰ ਸ਼ੋਰ ਨਾਲ ਕਰੇਗੀ। ਇਸ ਦੌਰਾਨ ਕਲਚਰ ਪ੍ਰੋਗਰਾਮ ਪੇਸ਼ ਕਰਦਿਆਂ ਬੱਚਿਆਂ ਤੇ ਪਰਿਵਵਾਰਕ ਮੈਂਬਰਾਂ ਨੇ ਗੀਤ ਅਤੇ ਤਮੋਲਾ ਖੇਡ ਕੇ ਸਮਾਗਮ ਨੂੰ ਰੰਗ ਵਿਚ ਬੰਨ੍ਹ ਦਿੱਤਾ। ਪ੍ਰੀਸ਼ਦ ਵੱਲੋਂ ਮੁੱਖ ਮਹਿਮਾਨ ਸਣੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿਚ ਗਗਨਦੀਪ ਗੋਇਲ, ਬ੍ਰਿਸ਼ਭਾਨ ਕਾਂਸਲ, ਸੀਤਾ ਰਾਮ ਗੁਪਤਾ, ਵਿਜੇ ਡਾਵਰ, ਸੰਦੀਪ ਗੋਇਲ, ਚਮਨ ਲਾਲ ਧਨੇਠਾ, ਸੁਭਾਸ਼ ਪੰਜਰਥ, ਨਰੈਣ ਦਾਸ ਮੰਤਰੀ, ਰਾਕੇਸ਼ ਅਧਿਆਪਕ, ਸੰਸ ਸ਼ਸੀ ਭੂਸ਼ਣ ਸਿੰਗਲਾ, ਰਾਜਿੰਦਰ ਵਿਕੀ, ਕੇ.ਸੀ. ਅਰੋੜਾ,ਸੰਜੇ ਸੇਠੀ, ਪ੍ਰੋ: ਵਿਕਰਮ ਗੁਪਤਾ, ਸੁਭਾਸ਼ ਗੋਇਲ, ਪਰਮਜੀਤ ਕੁਮਾਰ, ਬੇਅੰਤ ਵਰਮਾ, ਯਤਿੰਦਰ ਸ਼ਰਮਾ, ਰਮਨ ਗੁਪਤਾ, ਅਨੁਰਾਗ ਗੋਇਲ, ਸੀ.ਏ. ਨੈਂਨਸੀ ਗੋਇਲ, ਅਨਿਲ ਕੁਮਾਰ, ਬਲਜਿੰਦਰ ਮੋਦਗਿਲ,ਡਾ: ਦਵਿੰਦਰ ਗੁਪਤਾ, ਸੁਸ਼ੀਲ ਸਿੰਗਲਾ, ਜੋਲੀ ਗਰਗ, ਭੀਮ ਸੈਨ, ਸੁਰੇਸ਼ ਜਿੰਦਲ, ਅਸ਼ਵਨੀ ਤੁਲਾਨੀ ਆਦਿ ਵੀ ਹਾਜ਼ਰ ਸਨ।