ਭਜਨ ਸਿੰਘ ਬਣੇ ਭਾਕਿਯੂ ਦੇ ਇਕਾਈ ਪ੍ਰਧਾਨ
ਭਜਨ ਸਿੰਘ ਬਣੇ ਭਾਕਿਯੂ ਦੇ ਇਕਾਈ ਪ੍ਰਧਾਨ
Publish Date: Thu, 12 Mar 2026 04:27 PM (IST)
Updated Date: Fri, 13 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਰਸਾਲਦਾਰ ਛੰਨਾ ਦੀ ਨਵੀਂ ਚੋਣ ਕੀਤੀ ਗਈ। ਮੀਟਿੰਗ ਵਿੱਚ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਬਲਾਕ ਦੇ ਜਰਨਲ ਸਕੱਤਰ ਜਗਤਾਰ ਸਿੰਘ ਲੱਡੀ ਅਤੇ ਕਰਮਜੀਤ ਸਿੰਘ ਮੰਡੇਰ ਦੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਪਿੰਡ ਦੀ ਸਹਿਮਤੀ ਨਾਲ ਪਿੰਡ ਇਕਾਈ ਦੇ ਪ੍ਰਧਾਨ ਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਮੀਤ ਪ੍ਰਧਾਨ ਮਲਕੀਤ ਸਿੰਘ, ਖਜਾਨਚੀ ਗੁਰਦੇਵ ਸਿੰਘ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਬਾਕੀ ਪਿੰਡ ਦੀ ਸਹਿਮਤੀ ਨਾਲ ਬਾਕੀ 21 ਮੈਂਬਰ ਚੁਣੇ ਗਏ।ਇਸ ਮੌਕੇ ਜਗਤਾਰ ਸਿੰਘ ਲੱਡੀ ਨੇ ਆਖਿਆ ਕਿ ਕੇਦਰ ਸਰਕਾਰ ਬਿਜਲੀ ਬਿੱਲ 2025 ਲੈ ਕੇ ਆ ਰਹੀ ਹੈ ਉਸ ਦਾ ਲੋਕਾਂ ਤੇ ਮਾੜਾ ਪ੍ਰਭਾਵ ਪਵੇਗਾ। ਇਸਦੇ ਨਾਲ ਬੀਜ ਅਤੇ ਲੇਬਰ ਕੋਡ ਬਿਲ ਵੀ ਕੇਦਰ ਸਰਕਾਰ ਲਿਆ ਰਹੀ ਹੈ। ਕੇਦਰ ਸਰਕਾਰ ਮਜਦੂਰਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ ਨਰੇਗਾ ਯੋਜਨਾ ਵਿੱਚ ਵੱਡੀ ਤਬਦੀਲੀ ਕਰਕੇ ਮਜਦੂਰ ਵਰਗ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਲਈ ਪ੍ਰੋਗਰਾਮ ਦਿੱਤੇ ਜਾ ਰਹੇ ਹਨ।