ਭਗਵਤੀ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ
ਭਗਵਤੀ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 04 Apr 2026 03:25 PM (IST)
Updated Date: Sun, 05 Apr 2026 03:58 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਐਲਾਨੇ ਗਏ ਬੀਐੱਡ ਸਮੈਸਟਰ ਦੂਜਾ ਦੇ ਨਤੀਜੇ ਵਿਚ ਕਾਲਜ ਦੀਆਂ ਵਿਦਿਅਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਇਸ ਨਤੀਜੇ ਵਿਚ ਪਰਮਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਨੇ 92.33 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ, ਸੁਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਤੇ ਸੁਖਪਾਲ ਕੌਰ ਪੁੱਤਰੀ ਬਾਬੂ ਸਿੰਘ ਨੇ 91 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ,ਜਸਪ੍ਰੀਤ ਕੌਰ ਪੁੱਤਰੀ ਜਗਤੇਜ ਸਿੰਘ ਅਤੇ ਚੰਚਲ ਪਾਂਡੇ ਪੁੱਤਰੀ ਹੰਸ ਰਾਜ ਨੇ 90.66 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।ਇਸ ਤੋਂ ਇਲਾਵਾ ਤੋ ਇਲਾਵਾ ਬਾਕੀ ਵਿਦਿਆਰਥੀਆ ਨੇ 90 ਫੀਸਦ ਦੇ ਲਗਭਗ ਅੰਕ ਹਾਸਿਲ ਕੀਤੇ। ਇਸ ਨਤੀਜੇ ਲਈ ਸੰਸਥਾ ਦੀ ਮੈਨੇਜਮੈਂਟ ਨੇ ਪ੍ਰਿੰਸੀਪਲ ਡਾ. ਇੰਦੂ ਬਾਲਾ, ਪ੍ਰੋਫੈਸਰ ਭਿੰਦਰ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਕੌਰ ਤੇ ਬਾਕੀ ਅਧਿਆਪਕਾਂ ਨੂੰ ਇਸ ਨਤੀਜੇ ਲਈ ਵਧਾਈ ਦਿੱਤੀ ਅਤੇ ਭਵਿੱਖ ’ਚ ਇਸੇ ਤਰ੍ਹਾਂ ਪ੍ਰਾਪਤੀਆਂ ਦਾ ਸਿਲਸਲਾ ਜਾਰੀ ਰੱਖਣ ਲਈ ਕਿਹਾ ਦੁਆਵਾਂ ਦਿੱਤੀਆਂ।