ਸ਼੍ਰੀ ਮਦਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਸਮਾਗਮ ਸੰਪੰਨ
ਸ਼੍ਰੀ ਮਦਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਦਾ ਸਮਾਗਮ ਭਾਵਪੂਰਨ ਸੰਪਨ
Publish Date: Wed, 08 Apr 2026 05:24 PM (IST)
Updated Date: Wed, 08 Apr 2026 05:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਪਟਿਆਲਾ ਵੱਲੋਂ ਸ਼੍ਰੀ ਮਦਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਦਾ ਵਿਸ਼ਾਲ ਸਮਾਗਮ ਭਾਵਪੂਰਨ ਸੰਪਨ ਹੋਇਆ। ਆਖਰੀ ਦਿਨ ਦੀ ਸ਼ੁਰੂਆਤ ਕਮਲ ਅਗਰਵਾਲ, ਸੌਰਭ ਜੈਨ, ਕਬੀਰ ਦਾਸ, ਦਵਿੰਦਰ ਅੱਤਰੀ ਐੱਸਪੀ, ਸੁਮੇਸ਼, ਤਜਿੰਦਰ ਮਹਿਤਾ, ਭਗਵਾਨ ਦਾਸ ਜੁਨੇਜਾ, ਰਾਜਨ ਦੀਪ ਚਿਨਮੋਏ ਅੱਤਰੀ, ਸੰਜੀਵ ਸ਼ਰਮਾ, ਰਜਿਤਾ ਸ਼ਰਮਾ, ਤਪਿੰਦਰ ਸ਼ਰਮਾ, ਸ਼ੰਭਵੀ ਸ਼ਰਮਾ ਚਿੰਤਨ ਸ਼ਰਮਾ, ਨਵਜੀਤ ਕੌਰ, ਸੁਨੀਤਾ ਰਾਣੀ, ਕਮਲ ਸ਼ਰਮਾ, ਕੇਸਰ ਕਸਤੂਰ ਲਤਾ, ਵਿਨੋਦ ਕੁਮਾਰ ਵੱਲੋਂ ਜਯੋਤੀ ਜਲਾ ਕੇ ਕੀਤੀ ਗਈ। ਇਸ ਮੌਕੇ ਸਾਧਵੀ ਕਾਲਿੰਦੀ ਭਾਰਤੀ ਨੇ ਦੱਸਿਆ ਕਿ ਆਸ਼ੂਤੋਸ਼ ਜੀ ਮਹਾਰਾਜ ਨੇ ਸੰਸਥਾਨ ਦੀ ਸ਼ੁਰੂਆਤ ਪੰਜਾਬ ਵਿਚ ਉਸ ਸਮੇਂ ਕੀਤੀ ਸੀ ਜਦੋਂ ਚਾਰੇ ਪਾਸੇ ਅੱਤਵਾਦ ਦਾ ਹਨੇਰਾ ਸੀ। ਉਸ ਸਮੇਂ ਕੁਝ ਕੁ ਲੋਕਾਂ ਨਾਲ ਸ਼ੁਰੂ ਹੋਈ ਇਹ ਸੰਸਥਾਨ ਅੱਜ ਵਿਸ਼ਵ ਪੱਧਰ ਤੇ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ ਅਤੇ ਇਸ ਦੇ ਕਰੋੜਾਂ ਸ਼ਿਸ਼ ਹਨ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਉਦੇਸ਼ ਧਰਮ ਨੂੰ ਵਪਾਰ ਬਣਾਉਣਾ ਨਹੀਂ ਬਲਕਿ ਬ੍ਰਹਮਗਿਆਨ ਰਾਹੀਂ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਧਰਮ ਪ੍ਰਦਰਸ਼ਨ ਦਾ ਵਿਸ਼ਾ ਨਹੀਂ ਬਲਕਿ ਦਰਸ਼ਨ ਦਾ ਵਿਸ਼ਾ ਹੈ। ਸੰਸਥਾਨ ਕਈ ਅਧਿਆਤਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਰਾਹੀਂ ਸਮਾਜ ਵਿਚ ਚੇਤਨਾ ਫੈਲਾ ਰਿਹਾ ਹੈ ਜੋ ਆਪਣੇ ਆਪ ਵਿਚ ਇਕ ਵਿਲੱਖਣ ਮਿਸਾਲ ਹੈ। ਅਧਿਆਤਮਿਕ ਅਤੇ ਸਮਾਜਿਕ ਤੱਥਾਂ ਨਾਲ ਭਰਪੂਰ ਇਸ ਅਨੋਖੀ ਅਤੇ ਦਿਲਚਸਪ ਕਥਾ ਨੂੰ ਸੁਣ ਕੇ ਪਟਿਆਲਾ ਦੇ ਲੋਕ ਖੁਸ਼ੀ ਨਾਲ ਝੂਮ ਉੱਠੇ ਕਥਾ ਦੀ ਸਮਾਪਤੀ ਪ੍ਰਭੂ ਦੀ ਪਾਵਨ ਆਰਤੀ ਨਾਲ ਹੋਈ ਜਿਸ ’ਚ ਰਾਜਰਾਣੀ, ਸੱਤਿਆ ਪ੍ਰਕਾਸ਼ ਗੋਇਲ, ਰੇਣੂ ਗੋਇਲ, ਰੋਹਿਤ ਗੋਇਲ, ਪੂਜਾ ਗੋਇਲ, ਸੰਜੇ ਸਿੰਗਲਾ, ਸੁਨੀਤਾ ਸਿੰਗਲਾ, ਵੇਦ ਪ੍ਰਕਾਸ਼ ਸਿੰਗਲਾ, ਪਿੰਕੀ ਸਿੰਗਲਾ, ਮਾਇਆ ਦੇਵੀ, ਨੀਰਜ ਮਿੱਤਲ, ਮੀਨਾ ਮਿੱਤਲ, ਸੁਰਿੰਦਰ ਕਾਂਸਲ, ਅਰੁਣ ਕਾਂਸਲ, ਪ੍ਰਤੀਕਸ਼ਾ ਕਾਂਸਲ, ਸੰਜੇ ਗੋਇਲ, ਸੁਸ਼ੀਲ ਅਨੇਜਾ, ਮੀਨਾ ਅਨੇਜਾ, ਅਸ਼ਵਨੀ ਗੋਇਲ, ਪ੍ਰਿਆਂਸ਼ ਗੋਇਲ, ਸ਼੍ਰੇਆਂਸ਼ ਗੋਇਲ, ਸਮੀਰ ਅਰੋੜਾ, ਹਰਿੰਦਰ ਗੁਪਤਾ ਆਦਿ ਨੇ ਸ਼ਮੂਲੀਅਤ ਕੀਤੀ।