ਸ਼੍ਰੀਮਦ ਭਾਗਵਤ ਮਹਾਪੁਰਾਨ ਸਪਤਾਹ ਗਿਆਨ ਯੱਗ ਯਾਦਗਾਰੀ ਹੋ ਨਿੱਬੜਿਆ
ਸ਼੍ਰੀਮੱਦ ਭਾਗਵਤ ਮਹਾਪੁਰਾਨ ਸਪਤਾਹ ਗਿਆਨ ਯੱਗ ਯਾਦਗਾਰੀ ਹੋ ਨਿੱਬੜਿਆ
Publish Date: Tue, 24 Feb 2026 04:39 PM (IST)
Updated Date: Tue, 24 Feb 2026 04:43 PM (IST)

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜਾ : ਕਸਬਾ ਬਲਬੇੜਾ ਚ ਡੇਰਾ ਬਾਬਾ ਬੱਖਤਾ ਨਾਥ ਜੀ ਗਊਸ਼ਾਲਾ ਵਿਖੇ 17ਵਾਂ ਸਾਲਾਨਾ ਸ਼੍ਰੀਮਦ ਭਾਗਵਤ ਮਹਾਪੁਰਾਨ ਸਪਤਾਹ ਗਿਆਨ ਯੱਗ ਇਤਿਹਾਸਕ ਡੇਰਾ ਬਾਬਾ ਬੱਖਤਾ ਨਾਥ ਜੀ ਦੇ ਗੱਦੀ ਨਸ਼ੀਨ ਮਹੰਤ ਬਾਬਾ ਸ਼ਾਂਤੀ ਨਾਥ ਜੀ ਵੱਲੋਂ ਨਗਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਜੋ ਅੱਜ ਯਾਦਗਾਰੀ ਹੋ ਨਿੱਬੜਿਆ। ਸਮਾਗਮ ਮੌਕੇ ਪੰਡਿਤ ਸ਼ੀਤਾਪਾਲ ਸ਼ਾਸਤਰੀ ਬਲਬੇੜ੍ਹਾ ਵਾਲਿਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਬਾਰੇ ਸ਼ਰਧਾਲੂਆਂ ਨੂੰ ਜਾਗਰੁਕ ਕੀਤਾ ਗਿਆ। ਸਮਾਪਤੀ ਸਮਾਰੋਹ ਮੌਕੇ ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਹਰਿੰਦਰਪਾਲ ਸਿੰਘ ਚੰਦੁਮਾਜਰਾ ਸਾਬਕਾ ਵਿਧਾਇਕ ਸਨੌਰ,ਰਣਜੋਧ ਸਿੰਘ ਹਡਾਣਾ ਹਲਕਾ ਇੰਚਾਰਜ ,ਸਤਪਾਲ ਸਿੰਘ ਪੂਨੀਆਂ ਸੀਨੀਅਰ ਭਾਜਪਾ ਆਗੂ ਹਲਕਾ ਸਨੌਰ,ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ, ਕਰਮਜੀਤ ਸਿੰਘ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਬਲਬੇੜ੍ਹਾ, ਕੁਲਵੰਤ ਸਿੰਘ ਸਰਪੰਚ ਬਲਬੇੜ੍ਹਾ,ਸੁਖਵੀਰ ਸਿੰਘ ਭੋਲਾ, ਤੇ ਹੋਰ ਉੱਚ ਸ਼ਖਸ਼ੀਅਤਾਂ ਨੇ ਇਸ ਸਮਾਗਮ ਵਿਚ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਕੀਤੇ। ਵਿਸ਼ੇਸ਼ ਤੋਰ ਤੇ ਪੁੱਜੀਆਂ ਸਿਆਸੀ ਸਖਸ਼ੀਅਤਾਂ ਨੇ ਕਿਹਾ ਕਿ ਮਹੰਤ ਬਾਬਾ ਸ਼ਾਤੀ ਨਾਥ ਜੀ ਗਊਆਂ ਦੀ ਮਹਾਨ ਸੇਵਾ ਕਰ ਰਹੇ ਹਨ ਤੇ ਸੰਗਤਾਂ ਨੂੰ ਅਜਿਹੇ ਮਹਾਨ ਕਾਰਜ਼ਾ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਪਾਉਣਾ ਚਾਹੀਦਾ ਹੈ। ਗੱਦੀ ਨਸ਼ੀਨ ਮਹੰਤ ਬਾਬਾ ਸ਼ਾਂਤੀ ਨਾਥ ਜੀ ਨੇ ਇਸ ਯੱਗ ’ਚ ਹਾਜ਼ਰੀ ਲਗਵਾਉਣ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰੁ ਦੇ ਲੰਗਰ ਅਤੁੱਟ ਵਰਤਾਏ ਗਏ।