ਸ਼੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਮਨਾਇਆ
ਸ਼੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਜਨਮਉਤਸਵ ਧੂਮਧਾਮ ਨਾਲ ਮਨਾਇਆ
Publish Date: Sat, 28 Mar 2026 05:43 PM (IST)
Updated Date: Sat, 28 Mar 2026 05:44 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਨੌਜਵਾਨ ਸਭਾ ਘਨੌਰ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅਨਾਜ ਮੰਡੀ ਘਨੌਰ ਵਿੱਚ ਚੱਲ ਰਹੀ 12ਵੀਂ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮਉਤਸਵ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਥਾ ਵਿਆਸ ਸ਼੍ਰੀ ਧਨਵੰਤਰੀ ਦਾਸ ਮਹਾਰਾਜ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਿਵਯ ਅਵਤਾਰ ਦੀ ਕਥਾ ਬੜੀ ਭਾਵੁਕਤਾ ਅਤੇ ਵਿਸਥਾਰ ਨਾਲ ਸੁਣਾਈ। ਉਨ੍ਹਾਂ ਦੱਸਿਆ ਕਿ ਜਦੋਂ-ਜਦੋਂ ਧਰਤੀ ’ਤੇ ਅਧਰਮ ਵਧਦਾ ਹੈ, ਤਦੋਂ-ਤਦੋਂ ਭਗਵਾਨ ਵੱਖ-ਵੱਖ ਰੂਪਾਂ ਵਿੱਚ ਅਵਤਾਰ ਧਾਰ ਕੇ ਧਰਮ ਦੀ ਸਥਾਪਨਾ ਕਰਦੇ ਹਨ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਵੀ ਇਸੇ ਮਕਸਦ ਨਾਲ ਹੋਇਆ ਸੀ। ਜਿਵੇਂ ਹੀ ਕਥਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਆਇਆ ਤਾਂ ਸਾਰਾ ਪੰਡਾਲ ‘ਰਾਧੇ-ਰਾਧੇ’ ਅਤੇ ‘ਜੈ ਸ਼੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਗਤ ਭਗਤੀ ਵਿੱਚ ਲੀਨ ਹੋ ਕੇ ਝੂਮਣ ਲੱਗ ਪਏ ਅਤੇ ਪੂਰਾ ਮਾਹੌਲ ਭਗਤੀਮਈ ਹੋ ਗਿਆ। ਇਸ ਮੌਕੇ ਸੁੰਦਰ ਝਾਕੀ ਵੀ ਸਜਾਈ ਗਈ, ਜਿਸ ਵਿੱਚ ਬਾਲ ਰੂਪ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰ ਕੇ ਸ਼ਰਧਾਲੂ ਭਾਵ-ਵਿਭੋਰ ਹੋ ਗਏ। ਇਸ ਪਾਵਨ ਮੌਕੇ ਸ਼੍ਰੀ ਸ਼ਾਮਵੀਰ ਜੀ ਵਿਭਾਗ ਪ੍ਰਚਾਰਕ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਹਰਿਆਣਾ ਸਰਕਾਰ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਕਥਾ ਸੁਣਨ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਵੀ ਕੀਤੀ। ਇਸ ਮੌਕੇ ਨੌਜਵਾਨ ਸਭਾ ਅਤੇ ਇਲਾਕਾ ਵਾਸੀਆਂ ਵੱਲੋਂ ਦੋਵੇਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਕਥਾ ਦੌਰਾਨ ਭਜਨ-ਕੀਰਤਨ ਵਿੱਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਭਗਤੀ ਰਸ ਵਿੱਚ ਰੰਗੇ ਹੋਏ ਨੱਚਦੇ-ਝੂਮਦੇ ਨਜ਼ਰ ਆਏ। ਇਸ ਮੌਕੇ ਸਭਾ ਦੇ ਪ੍ਰਧਾਨ ਵਿਕਾਸ ਸ਼ਰਮਾ ਘਨੌਰ, ਚੇਅਰਮੈਨ ਨਰੇਸ਼ ਸਿੰਗਲਾ, ਖਜਾਨਚੀ ਗੌਤਮ ਸੂਦ, ਅਸ਼ਵਨੀ ਸ਼ਰਮਾ, ਸਨੋਲੀਆ, ਤੇਜੂ ਜਿੰਦਲ, ਕ੍ਰਿਸ਼ਨ ਸੂਦ, ਮਿੰਟੂ ਵਰਮਾ, ਅਮਿਤ ਕੁਮਾਰ, ਧਰਮਪਾਲ ਵਰਮਾ, ਵਰਿੰਦਰ ਬਿੱਟੂ, ਟੇਕ ਚੰਦ, ਸੰਦੀਪ ਕੁਮਾਰ, ਸੁਭਾਸ਼ ਜਿੰਦਲ, ਸ਼ੰਟੀ ਗੋਇਲ, ਰਾਹੁਲ ਗੋਇਲ, ਸਾਧੂ ਰਾਮ, ਦੀਵਾਨ ਚੰਦ ਅਤੇ ਚਰਨਦੀਪ ਸਿੰਗਲਾ ਸਮੇਤ ਕਈ ਗਣਮਾਨਯ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ। ਅੱਜ ਪ੍ਰਸਾਦ ਦੀ ਸੇਵਾ ਅੰਕਿਤ ਸਿੰਗਲਾ, ਸੰਦੀਪ ਬੰਟੀ, ਅਖਿਲ ਕੁਮਾਰ, ਰਾਜੀਵ ਸੂਦ ਅਤੇ ਲਵਲੀ ਗੋਇਲ ਆਦਿ ਵੱਲੋਂ ਨਿਭਾਈ ਗਈ।